Thursday, May 16, 2024
Google search engine
HomeUncategorizedਅਮਰੀਕਾ ’ਚ ਭਾਰਤਵੰਸ਼ੀ ਸਤਵਿੰਦਰ ਕੌਰ ਕੈਂਟ ਸਿਟੀ ਕੌਂਸਲ ਦੀ ਪ੍ਰਧਾਨ ਬਣੀ

ਅਮਰੀਕਾ ’ਚ ਭਾਰਤਵੰਸ਼ੀ ਸਤਵਿੰਦਰ ਕੌਰ ਕੈਂਟ ਸਿਟੀ ਕੌਂਸਲ ਦੀ ਪ੍ਰਧਾਨ ਬਣੀ

ਅਮਰੀਕਾ ਦੇ ਵਾਸ਼ਿੰਗਟਨ ’ਚ ਕੈਂਟ ਸਿਟੀ ਕੌਂਸਲ ਨੇ ਭਾਰਤਵੰਸ਼ੀ ਸਤਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਦੋ ਸਾਲਾਂ ਲਈ ਪ੍ਰਧਾਨ ਚੁਣਿਆ ਹੈ। ਆਪਣੀ ਨਵੀਂ ਭੂਮਿਕਾ ’ਚ ਕੌਰ ਬਿੱਲ ਬਾਇਸ ਦੀ ਥਾਂ ਲਵੇਗੀ, ਜਿਨ੍ਹਾਂ ਉਨ੍ਹਾਂ ਨੂੰ ਸਿਖਰਲੇ ਅਹੁਦੇ ਲਈ ਨਾਮਜ਼ਦ ਕੀਤਾ ਸੀ। ਉਨ੍ਹਾਂ ਦੀ ਚੋਣ ਛੇ ਫਰਵਰੀ ਨੂੰ ਮੀਟਿੰਗ ਦੌਰਾਨ ਹੋਈ ਸੀ। ਬਾਇਸ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਬਿਹਤਰ ਕੰਮ ਕਰੋਗੇ। ਉਨ੍ਹਾਂ ਕਿਹਾ ਕਿ ਅਸੀਂ ਇਥੇ ਤੁਹਾਡੇ ਸਮਰਥਨ ਲਈ ਮੌਜੂਦ ਹਾਂ।

ਕੌਰ ਨੇ ਬਾਇਸ ਨੂੰ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਟੀਚਾ ਭਾਈਚਾਰੇ ਦੀ ਸੇਵਾ ਕਰਨਾ ਤੇ ਇਹ ਯਕੀਨੀ ਕਰਨਾ ਹੈ ਕਿ ਕੈਂਟ ਸਾਰਿਆਂ ਲਈ ਬਿਹਤਰ ਥਾਂ ਹੋਵੇ। ਸੱਤ ਮੈਂਬਰੀ ਕੌਂਸਲ ਕੈਂਟ ਸ਼ਹਿਰ ਲਈ ਵਿਧਾਨ ਸਭਾ ਬਾਡੀ ਹੈ ਤੇ ਨੀਤੀਆਂ ਤੇ ਵਿਨਿਯਮਾਂ ਦੀ ਸਥਾਪਨਾ ਤੋਂ ਇਲਾਵਾ ਵਿੱਤੀ ਖਰਚ ਤੇ ਸ਼ਹਿਰ ਦੇ ਦੋ ਸਾਲਾ ਬਜਟ ਨੂੰ ਮਨਜ਼ੂਰੀ ਦਿੰਦੀ ਹੈ। ਕੌਂਸਲ ਦੇ ਅਧਿਕਾਰਤ ਬੁਲਾਰੇ ਦੇ ਰੂਪ ’ਚ ਕੰਮ ਕਰਨ ਤੋਂ ਇਲਾਵਾ ਕੌਰ ਬਾਇਸ ਦੇ ਨਾਲ ਮਿਲ ਕੇ ਕੰਮ ਕਰਨਗੇ। ਉਹ ਕੌਂਸਲ ’ਚ ਆਪਣੀ ਭੂਮਿਕਾ ਨੂੰ ਸਿੱਖਣ ਦਾ ਮਹਾਨ ਮੌਕਾ ਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਨਵੇਂ ਸਿਰੇ ਤੋਂ ਸਮਝਣ ਦਾ ਮੌਕਾ ਮਾਣ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments