Thursday, May 16, 2024
Google search engine
HomeSportਕਰੋ ਜਾਂ ਮਰੋ ਦੇ ਮੈਚ ’ਚ ਭਿੜਨਗੇ ਪੰਜਾਬ ਤੇ ਕੋਲਕਾਤਾ

ਕਰੋ ਜਾਂ ਮਰੋ ਦੇ ਮੈਚ ’ਚ ਭਿੜਨਗੇ ਪੰਜਾਬ ਤੇ ਕੋਲਕਾਤਾ

Kolkata and Punjab ਲਈ ਉਨ੍ਹਾਂ ਦੇ ਬਾਕੀ ਬਚੇ ਮੈਚ ਕਰੋ ਜਾਂ ਮਰੋ ਵਰਗੇ ਹਨ। ਇਸ ਕਾਰਨ ਸ਼ਿਖਰ ਧਵਨ ਤੇ ਨਿਤਿਸ਼ ਰਾਣਾ ਜਦ ਸੋਮਵਾਰ ਨੂੰ ਆਪੋ-ਆਪਣੀਆਂ ਟੀਮਾਂ ਦੇ ਨਾਲ ਈਡਨ ਗਾਰਡਨਜ਼ ਸਟੇਡੀਅਮ ਵਿਚ ਇਸ ਸੈਸ਼ਨ ਵਿਚ ਦੂਜੀ ਵਾਰ ਟਕਰਾਉਣਗੇ ਤਾਂ ਪੂਰਾ ਜ਼ੋਰ ਲਾਉਣਗੇ। ਕੋਲਕਾਤਾ ਆਪਣੇ ਘਰੇਲੂ ਮੈਦਾਨ ਵਿਚ ਨਾ ਸਿਰਫ਼ ਪੰਜਾਬ ਤੋਂ ਸੈਸ਼ਨ ਦੀ ਪਹਿਲੀ ਹਾਰ ਦਾ ਬਦਲਾ ਲੈਣਾ ਚਾਹੇਗਾ ਬਲਕਿ ਜਿੱਤ ਦੇ ਨਾਲ ਪਲੇਆਫ ਵਿਚ ਪੁੱਜਣ ਦੀ ਉਮੀਦ ਨੂੰ ਜਿਊਂਦੀ ਰੱਖਣਾ ਵੀ ਉਸ ਦਾ ਟੀਚਾ ਹੋਵੇਗਾ। ਕੋਲਕਾਤਾ ਨੂੰ ਆਪਣੇ ਪਹਿਲੇ ਮੈਚ ਵਿਚ ਪੰਜਾਬ ਹੱਥੋਂ ਡਕਵਰਥ ਲੁਇਸ ਨਿਯਮ ਦੇ ਆਧਾਰ ’ਤੇ ਸੱਤ ਦੌੜਾਂ ਨਾਲ ਹਾਰ ਸਹਿਣੀ ਪਈ ਸੀ। ਉਥੇ ਪੰਜਾਬ ਈਡਨ ਵਿਚ ਆਪਣੇ ਰਿਕਾਰਡ ਵਿਚ ਸੁਧਾਰ ਕਰਨਾ ਚਾਹੇਗਾ ਜਿੱਥੇ ਉਸ ਨੇ ਹੁਣ ਤਕ 11 ਮੈਚਾਂ ਵਿਚੋਂ ਸਿਰਫ਼ ਤਿੰਨ ਮੈਚ ਜਿੱਤੇ ਹਨ। ਪੰਜਾਬ ’ਤੇ ਕੋਲਕਾਤਾ ਹਮੇਸ਼ਾ ਭਾਰੀ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤਕ 31 ਮੈਚ ਹੋਏ ਹਨ ਜਿਨ੍ਹਾਂ ਵਿਚੋਂ ਕੋਲਕਾਤਾ ਨੇ 20 ਤੇ ਪੰਜਾਬ ਨੇ 11 ਮੈਚ ਜਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments