Thursday, May 16, 2024
Google search engine
HomeSportਕੁਲਦੀਪ ਨੇ ਰਚਿਆ ਇਤਿਹਾਸ, 22 ਮਹੀਨਿਆਂ ਬਾਅਦ ਵਾਪਸੀ ਕਰਦਿਆਂ ਅਸ਼ਵਿਨ ਤੇ ਕੁੰਬਲੇ...

ਕੁਲਦੀਪ ਨੇ ਰਚਿਆ ਇਤਿਹਾਸ, 22 ਮਹੀਨਿਆਂ ਬਾਅਦ ਵਾਪਸੀ ਕਰਦਿਆਂ ਅਸ਼ਵਿਨ ਤੇ ਕੁੰਬਲੇ ਦਾ ਤੋੜਿਆ ਵੱਡਾ ਰਿਕਾਰਡ

ਬੰਗਲਾਦੇਸ਼ ਖ਼ਿਲਾਫ਼ ਭਾਰਤੀ ਟੀਮ ’ਚ ਵਾਪਸੀ ਕਰਨ ਵਾਲੇ ਸਪਿੱਨਰ ਕੁਲਦੀਪ ਯਾਦਵ ਨੇ ਇਤਿਹਾਸ ਰਚ ਦਿੱਤਾ ਹੈ। 22 ਮਹੀਨਿਆਂ ਬਾਅਦ ਵਾਪਸੀ ਕਰਦਿਆਂ ਕੁਲਦੀਪ ਯਾਦਵ ਨੇ ਅਸ਼ਵਿਨ ਅਤੇ ਅਨਿਲ ਕੁੰਬਲੇ ਦੇ ਰਿਕਾਰਡ ਤੋੜ ਦਿੱਤੇ ਹਨ। ਕੁਲਦੀਪ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਵਿਚ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਹ ਉਸ ਦੇ ਟੈਸਟ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ।

ਕੁਲਦੀਪ ਯਾਦਵ ਨੇ ਬੰਗਲਾਦੇਸ਼ ਵਿਚ ਇਕ ਭਾਰਤੀ ਸਪਿੱਨਰ ਵੱਲੋਂ ਟੈਸਟ ਵਿਚ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਬਣਾਇਆ ਗਿਆ ਹੈ। ਖੱਬੇ ਹੱਥ ਦੇ ਸਪਿੱਨਰ ਨੇ ਚਟਗਾਂਵ ਵਿਚ ਪਹਿਲੇ ਟੈਸਟ ਦੇ ਤੀਜੇ ਦਿਨ ਇਹ ਉਪਲੱਬਧੀ ਹਾਸਿਲ ਕੀਤੀ। ਕੁਲਦੀਪ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇਹ ਰਿਕਾਰਡ ਅਸ਼ਵਿਨ ਦੇ ਨਾਂ ਸੀ, ਜਿਸ ਨੇ 2015 ’ਚ ਫਤੂਲ੍ਹਾ ’ਚ 87 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਕੁੰਬਲੇ ਨੇ ਬੰਗਲਾਦੇਸ਼ ਵਿਚ 4/55 ਦਾ ਸਰਵੋਤਮ ਪ੍ਰਦਰਸ਼ਨ 2004 ਵਿਚ ਚਟਗਾਂਵ ਵਿਚ ਕੀਤਾ ਸੀ।

ਹਾਲਾਂਕਿ ਬੰਗਲਾਦੇਸ਼ ਵਿਚ ਕਿਸੇ ਭਾਰਤੀ ਦੁਆਰਾ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਜ਼ਹੀਰ ਖ਼ਾਨ ਦੇ ਨਾਂ ਹੈ। ਉਸ ਨੇ 2007 ’ਚ ਮੀਰਪੁਰ ਵਿਚ 87 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ। ਕੁਲਦੀਪ ਯਾਦਵ ਨੇ 22 ਮਹੀਨਿਆਂ ਬਾਅਦ ਟੈਸਟ ਕਿ੍ਰਕਟ ’ਚ ਵਾਪਸੀ ਕੀਤੀ ਹੈ। ਉਸ ਨੇ ਫਰਵਰੀ 2021 ਵਿਚ ਭਾਰਤ ਲਈ ਆਖ਼ਰੀ ਟੈਸਟ ਮੈਚ ਖੇਡਿਆ ਸੀ। ਕੁਲਦੀਪ ਨੇ ਤੀਜੀ ਵਾਰ ਇਕ ਪਾਰੀ ਵਿਚ ਪੰਜ ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾਂ ਉਹ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਖਿਲਾਫ ਇਹ ਕਾਰਨਾਮਾ ਕਰ ਚੁੱਕੇ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments