Monday, April 29, 2024
Google search engine
HomeLifestyleਖ਼ਾਲਸਾ ਕਾਲਜ ਵਿਖੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਦੀ ਹਵਾਈ ਜਹਾਜ਼...

ਖ਼ਾਲਸਾ ਕਾਲਜ ਵਿਖੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਦੀ ਹਵਾਈ ਜਹਾਜ਼ ਦੀ ਸਿਖਲਾਈ ਲਈ ਸਥਾਪਿਤ ਕੀਤਾ ਗਿਆ ਫਲਾਇੰਗ ਸਿਮੂਲੇਟਰ

ਖ਼ਾਲਸਾ ਕਾਲਜ ਪਟਿਆਲਾ ਦੇ ਐਨ.ਸੀ.ਸੀ. ਏਅਰ ਵਿੰਗ ਦੇ
ਯੂਨਿਟ ਵੱਲੋਂ 3 ਪੰਜਾਬ ਏਅਰ ਸਕੁਐਡਰਨ ਦੇ ਸਹਿਯੋਗ ਨਾਲ ਕਾਲਜ
ਵਿਖੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਦੀ ਮਾਈਕਰੋ
ਲਾਈਟ ਹਵਾਈ ਜਹਾਜ਼ ਐਸ ਡਬਲਿਊ 80 ਦੀ ਸਿਖਲਾਈ ਲਈ
ਸਿਮੂਲੇਟਰ ਸਥਾਪਿਤ ਕੀਤਾ ਗਿਆ। ਵਰਣਨਯੋਗ ਹੈ ਕਿ ਇਹ
ਸਿਮੂਲੇਟਰ ਡਾਇਰੈਕਟਰ ਜਨਰਲ ਐਨ.ਸੀ.ਸੀ. , ਰੱਖਿਆ
ਮੰਤਰਾਲਾ ਭਾਰਤ ਸਰਕਾਰ ਵੱਲੋਂ ਖ਼ਾਲਸਾ ਕਾਲਜ ਪਟਿਆਲਾ ਨੂੰ
ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਦੇ ਹਵਾਈ ਜਹਾਜ ਦੀ
ਸਿਖਲਾਈ ਹਿੱਤ ਪ੍ਰਦਾਨ ਕੀਤਾ ਗਿਆ ਹੈ। ਕਾਲਜ ਵਿਖੇ ਇਸ
ਸਿਮੂਲੇਟਰ ਦਾ ਉਦਘਾਟਨ ਕਾਲਜ ਦੇ ਆਨਰੇਰੀ ਸਕੱਤਰ ਸ.
ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ ਸਰਕਾਰ ਵੱਲੋਂ
ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਤੇ ਗਰੁੱਪ ਕਮਾਂਡਰ
ਬ੍ਰਿਗੇਡੀਅਰ ਸ੍ਰੀ ਰਾਹੁਲ ਗੁਪਤਾ ਦੁਆਰਾ ਇਸ ਦੀ ਰਸਮੀ
ਸ਼ੁਰੂਆਤ ਕੀਤੀ ਗਈ।

ਸ. ਸੁਰਜੀਤ ਸਿੰਘ ਰੱਖੜਾ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ
ਕਰਦੇ ਹੋਏ ਕਿਹਾ ਕਿ ਇਸ ਸਿਮੂਲੇਟਰ ਦੀ ਸਥਾਪਨਾ ਨਾਲ
ਖ਼ਾਲਸਾ ਕਾਲਜ ਪਟਿਆਲਾ ਨੇ ਵਿਦਿਆਰਥੀਆਂ ਦੀ ਸਿਖਲਾਈ
ਅਤੇ ਉਨਾਂ ਦੇ ਸੁਪਨਿਆਂ ਨੂੰ ਉਡਾਨ ਦੇਣ ਲਈ ਇੱਕ ਵੱਡੀ
ਪ੍ਰਾਪਤੀ ਕਰ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਵਾਈ
ਉਡਾਨਾਂ ਦੀ ਸਿਖਲਾਈ ਦਾ ਮੁੱਢਲਾ ਦੌਰ ਵਿਦਿਆਰਥੀ ਕਾਲਜ
ਵਿਖੇ ਹੀ ਪੂਰਾ ਕਰ ਲੈਣਗੇ। ਜਿਸ ਦੀ ਬਦੌਲਤ ਉਹ ਆਪਣੀ
ਅਗਲੀ ਸਿਖਲਾਈ ਆਸਾਨੀ ਨਾਲ ਪੂਰੀ ਕਰ ਸਕਣਗੇ।
ਇਸ ਮੌਕੇ ਬ੍ਰਿਗੇਡੀਅਰ ਸ੍ਰੀ ਰਾਹੁਲ ਗੁਪਤਾ ਨੇ ਕਿਹਾ ਕਿ
ਇਸ ਸਿਮੂਲੇਟਰ ਦੀ ਸਥਾਪਨਾ ਨਾਲ ਕੈਡਿਟਾਂ ਅੰਦਰ ਐਨ.ਸੀ.ਸੀ.
ਦੇ ਪ੍ਰਤੀ ਇੱਕ ਨਵਾਂ ਜਜ਼ਬਾ ਪੈਦਾ ਹੋਵੇਗਾ। ਵਿਦਿਆਰਥੀ
ਹਵਾਈ ਜਹਾਜ ਚਲਾਉਣ ਦਾ ਸੁਪਨਾ ਸਾਕਾਰ ਕਰ ਸਕਣਗੇ ਜਿਸ ਦੀ
ਮੁਢਲੀ ਸਿੱਖਿਆ ਇਸ ਸਿਮੂਲੇਟਰ ਦੀ ਮਦਦ ਨਾਲ ਐਨ.ਸੀ.ਸੀ.
ਏਅਰ ਵਿੰਗ ਦੇ ਕੈਡਿਟਾਂ ਨੂੰ ਕਾਲਜ ਵਿਖੇ ਹੀ ਦਿੱਤੀ ਜਾ
ਸਕੇਗੀ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਸਤਵਿੰਦਰ ਸਿੰਘ
ਟੌਹੜਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਲਜ
ਵਿਖੇ ਸਿਮੂਲੇਟਰ ਦੀ ਸਥਾਪਨਾ ਨੂੰ ਵਿਦਿਆਰਥੀਆਂ ਦੇ
ਸਿਖਲਾਈ ਲਈ ਬਹੁਤ ਹੀ ਲਾਹੇਵੰਦਾਂ ਦੱਸਿਆ।
ਡਾ਼ ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖ਼ਾਲਸਾ ਕਾਲਜ
ਪਟਿਆਲਾ ਨੇ ਰੱਖਿਆ ਮੰਤਰਾਲਾ ਭਾਰਤ ਸਰਕਾਰ ਅਤੇ 3 ਪੰਜਾਬ
ਏਅਰ ਸਕੁਐਡਰਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਲਜ
ਵਿਖੇ ਇਹ ਸਿਮੂਲੇਟਰ ਵਿਦਿਆਰਥੀਆਂ ਦੀ ਸਿਖਲਾਈ ਅਤੇ
ਸੁਪਨਿਆਂ ਨੂੰ ਇੱਕ ਨਵੀਂ ਉਡਾਨ ਦੇਵੇਗਾ। ਉਹਨਾਂ ਇਸ ਗੱਲ ਤੇ
ਮਾਣ ਕਰਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਇਲਾਕੇ
ਦਾ ਪਹਿਲਾ ਅਜਿਹਾ ਕਾਲਜ ਹੋ ਗਿਆ ਹੈ ਜਿੱਥੇ
ਵਿਦਿਆਰਥੀਆਂ ਨੂੰ ਹਵਾਈ ਜਹਾਜ ਦੀ ਸਿਖਲਾਈ ਸਬੰਧੀ
ਮੁੱਢਲੀ ਸਿੱਖਿਆ ਦਿੱਤੀ ਜਾਵੇਗੀ। 3 ਪੰਜਾਬ ਏਅਰ
ਸਕੁਐਡਰਨ ਐਨ.ਸੀ.ਸੀ. ਦੇ ਸੀਓ ਗਰੁੱਪ ਕੈਪਟਨ ਸ੍ਰੀ ਅਜੇ
ਭਾਰਤਵਾਜ ਨੇ ਇਸ ਮੌਕੇ ਕਿਹਾ ਕਿ ਇਸ ਸਿਮੂਲੇਟਰ ਦੀ
ਸਥਾਪਨਾ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਐਨ.ਸੀ.ਸੀ.
ਪ੍ਰਤੀ ਉਤਸਾਹ ਪੈਦਾ ਹੋਵੇਗਾ, ਉੱਥੇ ਨਾਲ ਹੀ ਦੇਸ਼ ਸੇਵਾ ਦਾ

ਜਜ਼ਬਾ ਵੀ ਭਰੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਸਿਮੂਲੇਟਰ
ਤੋਂ ਸਿਖਲਾਈ ਪ੍ਰਾਪਤ ਕਰਕੇ ਏਅਰ ਵਿੰਗ ਕੈਡਿਟਾਂ ਲਈ
ਹਵਾਈ ਫੌਜ ਵਿੱਚ ਪਾਇਲਟ ਵਜੋਂ ਸੇਵਾ ਨਿਭਾਉਣ ਦਾ
ਉਤਸਾਹ ਵੀ ਪੈਦਾ ਹੋਵੇਗਾ।
ਇਸ ਮੌਕੇ ਖ਼ਾਲਸਾ ਕਾਲਜ ਪਟਿਆਲਾ ਦੇ ਐਨ.ਸੀ.ਸੀ. ਏਅਰ
ਵਿੰਗ ਦੇ ਫਲਾਇੰਗ ਅਫਸਰ ਪ੍ਰੋ. ਬਲਦੇਵ ਸਿੰਘ ਤੋਂ ਇਲਾਵਾ
ਕਮਾਂਡਿੰਗ ਅਫਸਰ 5 ਪੰਜਾਬ ਬਟਾਲੀਅਨ, ਕਮਾਂਡਿੰਗ ਅਫਸਰ 4 ਪੰਜਾਬ
ਗਰਲ ਬਟਾਲੀਅਨ ਅਤੇ ਐਨ.ਸੀ.ਸੀ. ਦੇ ਕੈਡਿਟ ਮੌਜੂਦ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments