Thursday, May 16, 2024
Google search engine
HomeSportਟਾਪ ਪੁਜੀਸ਼ਨ ’ਤੇ ਦਾਅਵਾ ਮਜ਼ਬੂਤ ਕਰਨ ਲਈ ਭਿੜਨਗੇ ਰਾਜਸਥਾਨ ਰਾਇਲਸ ਅਤੇ ਗੁਜਰਾਤ...

ਟਾਪ ਪੁਜੀਸ਼ਨ ’ਤੇ ਦਾਅਵਾ ਮਜ਼ਬੂਤ ਕਰਨ ਲਈ ਭਿੜਨਗੇ ਰਾਜਸਥਾਨ ਰਾਇਲਸ ਅਤੇ ਗੁਜਰਾਤ ਟਾਈਟਨਸ

Indian Premier League ਦੀ ਸੂਚੀ ’ਚ ਟਾਪ ’ਤੇ ਕਾਬਿਜ਼ ਗੁਜਰਾਤ ਟਾਈਟਨਸ ਦੀ ਟੀਮ ਸ਼ੁੱਕਰਵਾਰ ਨੂੰ ਆਪਣੇ ਅਗਲੇ ਮੁਕਾਬਲੇ ’ਚ ਜਦੋਂ ਰਾਜਸਥਾਨ ਰਾਇਲਸ ਖਿਲਾਫ ਉਸ ਦੇ ਘਰੇਲੂ ਮੈਦਾਨ ’ਚ ਉਤਰੇਗੀ ਤਾਂ ਉਸ ਨੂੰ ਆਪਣੇ ਟਾਪ ਕ੍ਰਮ ਦੇ ਬੱਲੇਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੋਵੇਗੀ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਇਹ ਟੀਮ ਆਪਣੇ ਪਿਛਲੇ ਮੁਕਾਬਲੇ ’ਚ ਦਿੱਲੀ ਕੈਪੀਟਲਸ ਕੋਲੋਂ 5 ਦੌੜਾਂ ਨਾਲ ਹਾਰ ਗਈ ਸੀ। ਟੀਮ 12 ਅੰਕਾਂ ਦੇ ਨਾਲ ਸੂਚੀ ’ਚ ਟਾਪ ਸਥਾਨ ’ਤੇ ਹੈ, ਜਦੋਂਕਿ ਰਾਜਸਥਾਨ 10 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਕਾਬਿਜ਼ ਹੈ।

Sanju Samson ਦੀ ਅਗਵਾਈ ਵਾਲੀ ਰਾਜਸਥਾਨ ਰਾਇਲਸ ’ਚ ਵੀ ਹੁਨਰ ਦੀ ਕੋਈ ਕਮੀ ਨਹੀਂ ਹੈ । ਪਿਛਲੇ 6 ਮੈਚਾਂ ’ਚ ਟੀਮ 3 ਮੁਕਾਬਲਿਆਂ ’ਚ ਜਿੱਤੀ ਹੈ, ਜਦਕਿ 3 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਸਥਾਨ ਰਾਇਲਸ ਦੇ ਨਾਲ ਸਮੱਸਿਆ ਗੇਂਦਬਾਜ਼ੀ ’ਚ ਜ਼ਿਆਦਾ ਹੈ। ਟੀਮ ਪਿਛਲੇ ਮੈਚ ’ਚ ਮੁੰਬਈ ਖਿਲਾਫ 212 ਦੌੜਾਂ ਦੇ ਵੱਡੇ ਟੀਚੇ ਦਾ ਬਚਾਅ ਕਰਨ ’ਚ ਨਾਕਾਮ ਰਹੀ ਸੀ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ, ਆਲਰਾਊਂਡਰ ਜੇਸਨ ਹੋਲਡਰ, ਸਪਿਨਰ ਯੁਜਵਿੰਦਰ ਚਹਿਲ ਅਤੇ ਕੁਲਦੀਪ ਸੇਨ ਨੇ ਉਸ ਮੈਚ ’ਚ ਖੂਬ ਦੌੜਾਂ ਦਿੱਤੀਆਂ ਸਨ। ਉਸ ਨੂੰ ਸ਼ੁੱਕਰਵਾਰ ਘਰੇਲੂ ਮੈਦਾਨ ’ਚ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਰਾਜਸਥਾਨ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ। ਪਿਛਲੇ ਮੈਚ ’ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਯਸ਼ਵਸੀ ਜਾਇਸਵਾਲ ਤੋਂ ਇਲਾਵਾ ਜੋਸ ਬਟਲਰ, ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮੇਅਰ ਦੀ ਤਿੱਕੜੀ ਆਪਣੇ ਦਮ ’ਤੇ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦੀ ਹੈ। ਇਸ ਬੱਲੇਬਾਜ਼ੀ ਇਕਾਈ ਨੂੰ ਹਾਲਾਂਕਿ ਮੁਹੰਮਦ ਸ਼ੰਮੀ ਅਤੇ ਰਾਸ਼ਿਦ ਖਾਨ ਦੀ ਅਗਵਾਈ ਵਾਲੇ ਗੇਂਦਬਾਜ਼ੀ ਹਮਲੇ ਖਿਲਾਫ ਕਾਫੀ ਚੌਕਸ ਰਹਿਣਾ ਹੋਵੇਗਾ। ਰਾਜਸਥਾਨ ਦੀ ਟੀਮ ਜੇਕਰ ਇਸ ਮੈਚ ਨੂੰ ਜਿੱਤਦੀ ਹੈ ਤਾਂ ਟੀਮ ਵਧੀਆ ਨੈੱਟ ਰਨ ਰੇਟ (800) ਕਾਰਨ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments