Thursday, May 16, 2024
Google search engine
HomeSportਪ੍ਰਦਰਸ਼ਨ ’ਚ ਹਿੱਸਾ ਨਾ ਲੈਣ ਵਾਲੇ ਪਹਿਲਵਾਨਾਂ ਨੇ ਅਭਿਆਸ ਕੈਂਪ ਖੁਲਵਾਉਣ ਦੀ...

ਪ੍ਰਦਰਸ਼ਨ ’ਚ ਹਿੱਸਾ ਨਾ ਲੈਣ ਵਾਲੇ ਪਹਿਲਵਾਨਾਂ ਨੇ ਅਭਿਆਸ ਕੈਂਪ ਖੁਲਵਾਉਣ ਦੀ ਬਹਾਲੀ ਦੀ ਕੀਤੀ ਮੰਗ

ਭਾਰਤੀ ਕੁਸ਼ਤੀ ਸੰਘ (Indian Wrestling Federation) ਦੇ ਮੁਖੀ ਬ੍ਰਜਭੂਸ਼ਣ ਸ਼ਰਣ ਸਿੰਘ ਨਾਲ ਜੁੜੇ ਵਿਵਾਦ ਤੇ ਰਾਸ਼ਟਰੀ ਕੈਂਪ ਬੰਦ ਹੋਣ ਵਿਚਾਲੇ ਪ੍ਰਦਰਸ਼ਨ ਤੋਂ ਖੁਦ ਨੂੰ ਵੱਖ ਰੱਖਣ ਵਾਲੇ ਪਹਿਲਵਾਨਾਂ ਨੇ ਭਾਰਤੀ ਖੇਡ ਅਥਾਰਟੀ ਦੇ ਅਭਿਆਸ ਕੈਂਪ ਖੁਲਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ।

ਫ੍ਰੀ ਸਟਾਈਲ ਤੇ ਗ੍ਰੀਕੋ(Freestyle and Greco) ਰੋਮਨ ਪੁਰਸ਼ ਪਹਿਲਵਾਨਾਂ ਨੇ ਰਾਸ਼ਟਰੀ ਕੈਂਪ ਬਹਾਲਗੜ੍ਹ (ਸੋਨੀਪਤ) (National Camp Baaalgarh (Sonepat) ਤੇ ਮਹਿਲਾਵਾਂ ਦਾ ਕੈਂਪ ਲਖਨਊ ਵਿਚ ਆਯੋਜਿਤ ਕੀਤਾ ਜਾਂਦਾ ਹੈ। ਬਜਰੰਗ ਪੂਨੀਆ ਤੇ ਵਿਨੇਸ਼ ਫੋਗਟ ਸਮੇਤ ਦੇਸ਼ ਦੇ ਪ੍ਰਮੁੱਖ ਪਹਿਲਵਾਨਾਂ ਨੇ ਬ੍ਰਜਭੂਸ਼ਣ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਲਾ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ ’ਤੇ ਧਰਨਾ ਫਿਰ ਸ਼ੁਰੂ ਕੀਤਾ। ਰਾਸ਼ਟਰੀ ਕੈਂਪ 8 ਅਪ੍ਰੈਲ ਤੋਂ ਬੰਦ ਹੈ ਤੇ ਅਜੇ ਤਕ ਸ਼ੁਰੂ ਨਹੀਂ ਹੋਇਆ। 10 ਭਾਰ ਵਰਗਾਂ ਵਿਚ 300 ਤੋਂ ਵੱਧ ਪਹਿਲਵਾਨ (ਸੀਨੀਅਰ, ਜੂਨੀਅਰ, ਕੈਡੇਟ ਤੇ ਅੰਡਰ-15) ਸੋਨੀਪਤ ਵਿਚ ਅਤੇ 100 ਤੋਂ ਵੱਧ ਮਹਿਲਾ ਪਹਿਲਵਾਨ ਲਖਨਊ ਵਿਚ ਅਭਿਆਸ ਕਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments