Thursday, May 16, 2024
Google search engine
HomeSportਮੁੰਬਈ ਲਈ ਸਫੈਦ ਹਾਥੀ ਸਾਬਤ ਹੋ ਰਿਹੈ 8 ਕਰੋੜ ’ਚ ਖਰੀਦਿਆ ਜੋਫ੍ਰਾ...

ਮੁੰਬਈ ਲਈ ਸਫੈਦ ਹਾਥੀ ਸਾਬਤ ਹੋ ਰਿਹੈ 8 ਕਰੋੜ ’ਚ ਖਰੀਦਿਆ ਜੋਫ੍ਰਾ ਆਰਚਰ

ਮੁੰਬਈ ਇੰਡੀਅਨਜ਼ ਦੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ (Fast bowler Jofra Archer) ’ਤੇ ਖਰਚੇ 8 ਕਰੋੜ ਰੁਪਏ ਬਰਬਾਦ ਹੁੰਦੇ ਦਿਸ ਰਹੇ ਹਨ। ਆਰਚਰ 153 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਕੇ ਦਰਸ਼ਕਾਂ ਦਾ ਤਾਂ ਦਿਲ ਜਿੱਤ ਰਿਹਾ ਪਰ ਵਿਕਟ ਨਾ ਲੈ ਕੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦਾ ਦਿਲ ਜਿੱਤਣ ਵਿਚ ਉਹ ਸਫਲ ਨਹੀਂ ਹੋ ਰਿਹਾ। ਬੁੱਧਵਾਰ ਨੂੰ ਪੰਜਾਬ ਵਿਰੁੱਧ ਉਸ ਨੇ ਬਿਨਾਂ ਵਿਕਟ ਲਏ 56 ਦੌੜਾਂ ਦਿੱਤੀਆਂ। ਪੰਜਾਬ ਦੇ Liam Livingstone ਨੇ ਉਸ ਨੂੰ ਲਗਾਤਾਰ 3 ਛੱਕੇ ਵੀ ਲਾਏ। ਇਸ ਸੈਸ਼ਨ ਵਿਚ ਆਰਚਰ ਨੇ ਹੁਣ ਤਕ 4 ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 156 ਦੌੜਾਂ ਦਿੱਤੀਆਂ ਪਰ ਉਸ ਨੂੰ ਸਿਰਫ਼ 2 ਹੀ ਵਿਕਟਾਂ ਮਿਲੀਆਂ ਹਨ। ਅੰਕੜੇ ਦਰਸਾ ਰਹੇ ਹਨ ਕਿ ਆਰਚਰ ਮੁੰਬਈ ਲਈ ਸਫੈਦ ਹਾਥੀ ਸਾਬਤ ਹੋ ਰਿਹਾ ਹੈ। ਸੈਸ਼ਨ ਵਿਚ ਆਰਚਰ ਨੇ ਹੁਣ ਤਕ ਬੈਂਗਲੁਰੂ 0/33, ਪੰਜਾਬ 1/42, ਰਾਜਸਥਾਨ 1/35, ਪੰਜਾਬ 0/56 ਦਾ ਪ੍ਰਦਰਸ਼ਨ ਕੀਤਾ ਹੈ, ਜਿਹੜਾ ਕਿ ਨਿਰਾਸ਼ਾਜਨਕ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ।

ਆਰਚਰ ਦੀ ਬਜਾਏ Arjun Tendulkar ਨੂੰ ਟੀਮ ਵਿਚ ਜਗ੍ਹਾ ਦਿੱਤੀ ਜਾ ਸਕਦੀ ਸੀ। ਅਰਜੁਨ ਨੇ ਹੁਣ ਤਕ 4 ਮੈਚਾਂ ਵਿਚ 92 ਦੌੜਾਂ ਦੇ ਕੇ 3 ਵਿਕਟਾਂ ਲਈਆਂ ਹਨ। ਗੁਜਰਾਤ ਵਿਰੁੱਧ ਤਾਂ ਉਸ ਨੇ 2 ਓਵਰਾਂ ਵਿਚ ਸਿਰਫ 9 ਹੀ ਦੌੜਾਂ ਦਿੱਤੀਆਂ ਸਨ। ਬੀਤੇ ਦਿਨ ਪੰਜਾਬ ਕਿੰਗਜ਼ ਖ਼ਿਲਾਫ਼ ਖੇਡੇ ਗਏ ਮੈਚ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੁੰਬਈ ਲਈ ਆਪਣੇ 200ਵੇਂ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿਚ ਮੁੰਬਈ ਨੇ ਪੰਜਾਬ ਕਿੰਗਜ਼ ਨੂੰ 7 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments