Monday, April 29, 2024
Google search engine
HomeSportਮੈਸੀ ਤੇ ਫ੍ਰੇਜ਼ਰ ਪ੍ਰਾਈਸ ਬਣੇ ਸਾਲ ਦੇ ਸਰਬੋਤਮ ਖਿਡਾਰੀ, ਅਰਜਨਟੀਨਾ ਦੀ ਫੁੱਟਬਾਲ...

ਮੈਸੀ ਤੇ ਫ੍ਰੇਜ਼ਰ ਪ੍ਰਾਈਸ ਬਣੇ ਸਾਲ ਦੇ ਸਰਬੋਤਮ ਖਿਡਾਰੀ, ਅਰਜਨਟੀਨਾ ਦੀ ਫੁੱਟਬਾਲ ਟੀਮ ਨੂੰ ਸਾਲ ਦਾ ਸਰਬੋਤਮ ਟੀਮ ਦਾ ਇਨਾਮ

ਅਰਜਨਟੀਨਾ ਨੂੰ 2022 ਫੁੱਟਬਾਲ ਵਿਸ਼ਵ ਕੱਪ ਵਿਚ ਚੈਂਪੀਅਨ ਬਣਾਉਣ ਵਾਲੇ ਲਿਓਨ ਮੈਸੀ ਨੂੰ ਵਿਸ਼ਵ ਦੇ ਸਰਬੋਤਮ ਖਿਡਾਰੀ ਲਈ ਵੱਕਾਰੀ ਲਾਰੇਸ ਵਿਸ਼ਵ ਪੱਧਰੀ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਰਜਨਟੀਨਾ ਮਰਦ ਫੁੱਟਬਾਲ ਟੀਮ ਨੂੰ ਸਾਲ ਦੀ ਸਰਬੋਤਮ ਟੀਮ ਦਾ ਪੁਰਸਕਾਰ ਮਿਲਿਆ ਹੈ। ਟੀਮ ਵੱਲੋਂ ਮੈਸੀ ਨੇ ਹੀ ਇਹ ਪੁਰਸਕਾਰ ਲਿਆ। ਮੈਸੀ ਇਕ ਹੀ ਸਾਲ ਵਿਚ ਵਿਸ਼ਵ ਦੇ ਸਰਬੋਤਮ ਖਿਡਾਰੀ ਤੇ ਸਾਲ ਦੀ ਸਰਬੋਤਮ ਟੀਮ ਦਾ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਐਥਲੀਟ ਬਣੇ।

ਜਮੈਕਾ ਦੀ ਫਰਾਟਾ ਦੌੜਾਕ ਸ਼ੈਲੀ ਐੱਨ ਫ੍ਰੇਜ਼ਰ ਪ੍ਰਾਈਸ ਨੂੰ ਸਰਬੋਤਮ ਮਹਿਲਾ ਖਿਡਾਰਨ ਚੁਣਿਆ ਗਿਆ। ਫ੍ਰੇਜ਼ਰ ਪ੍ਰਾਈਸ ਨੇ 2022 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਵੀਂ ਵਾਰ 100 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਸੀ। ਪੈਰਿਸ ਵਿਚ ਸੋਮਵਾਰ ਰਾਤ ਲਾਰੇਸ ਖੇਡ ਪੁਰਸਕਾਰ ਦਿੱਤੇ ਗਏ। 2020 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦ ਨਿੱਜੀ ਤੌਰ ’ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮੈਸੀ ਨੇ ਦੂਜੀ ਵਾਰ ਇਹ ਵੱਕਾਰੀ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ 2020 ਵਿਚ ਫਾਰਮੂਲਾ ਵਨ ਡ੍ਰਾਈਵਰ ਲੁਇਸ ਹੈਮਿਲਟਨ ਦੇ ਨਾਲ ਸਾਂਝੇ ਤੌਰ ’ਤੇ ਉਨ੍ਹਾਂ ਨੂੰ ਸਰਬੋਤਮ ਖਿਡਾਰੀ ਚੁਣਿਆ ਗਿਆ ਸੀ। ਸਪੈਨਿਸ਼ ਟੈਨਿਸ ਸਟਾਰ ਕਾਰਲੋਸ ਅਲਕਰਾਜ ਨੂੰ ਸਾਲ ਦੀ ਸਰਬੋਤਮ ਕਾਮਯਾਬੀ ਦਾ ਪੁਰਸਕਾਰ ਦਿੱਤਾ ਗਿਆ। 2022 ਵਿਚ ਯੂਐੱਸ ਓਪਨ ਜਿੱਤਣ ਵਾਲੇ ਅਲਕਰਾਜ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਤੱਕ ਪੁੱਜੇ ਸਨ। ਪਿਛਲੇ ਹਫ਼ਤੇ ਆਪਣਾ 20ਵਾਂ ਜਨਮ ਦਿਨ ਮਨਾਉਣ ਵਾਲੇ ਅਲਕਰਾਜ ਨੇ ਐਤਵਾਰ ਨੂੰ ਮੈਡਿ੍ਰਡ ਓਪਨ ਵਿਚ ਖ਼ਿਤਾਬ ਦਾ ਬਚਾਅ ਕੀਤਾ ਸੀ।

ਡੈਨਿਸ਼ ਫੁੱਟਬਾਲਰ ਕ੍ਰਿਸ਼ਚੀਅਨ ਏਰਿਕਸਨ ਨੂੰ ਸਾਲ ਦੀ ਸਰਬੋਤਮ ਵਾਪਸੀ ਦੇ ਲਈ ਪੁਰਸਕਾਰ ਦਿੱਤਾ ਗਿਆ। ਦਿਲ ਦਾ ਦੌਰਾ ਪੈਣ ਤੋਂ ਬਾਅਦ ਏਰਿਕਸਨ ਨੇ ਫਿੱਟ ਹੋ ਕੇ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਬ੍ਰੇਂਟਫੋਰਟ ਵੱਲੋਂ ਵਾਪਸੀ ਕੀਤੀ ਤੇ ਫਿਰ ਮਾਨਚੈਸਟਰ ਯੂਨਾਈਟਿਡ ਲਈ ਖੇਡੇ। ਚੀਨੀ ਮੂਲ ਦੀ ਅਮਰੀਕੀ ਫ੍ਰੀਸਚਾਈਲ ਸਕੀਈਰ ਏਲਿਨ ਗੁ ਨੂੰ ਸਾਲ ਦੀ ਐਕਸ਼ਨ ਖਿਡਾਰਨ ਲਈ ਸਨਮਾਨਿਤ ਕੀਤਾ ਗਿਆ। ਇਕ ਵਿੰਟਰ ਓਲੰਪਿਕ ਵਿਚ ਫ੍ਰੀਸਟਾਈਲ ਸਕੀਇੰਗ ਵਿਚ ਤਿੰਨ ਮੈਡਲ ਜਿੱਤਣ ਵਾਲੀ ਏਲਿਨ ਪਹਿਲੀ ਮਹਿਲਾ ਖਿਡਾਰਨ ਹਨ। ਉਨ੍ਹਾਂ ਨੇ ਹਾਫਪਾਈਪ ਤੇ ਬਿਗ ਏਅਰ ਚੈਂਪੀਅਨਸ਼ਿਪ ਵਿਚ ਗੋਲਡ ਤੇ ਸਲੋਪਸਟਾਈਲ ਵਿਚ ਸਿਲਵਰ ਮੈਡਲ ਜਿੱਤਿਆ ਹੈ।

ਮੈਂ ਉਨ੍ਹਾਂ ਦਿੱਗਜਾਂ ਨੂੰ ਯਾਦ ਕਰ ਰਿਹਾ ਸੀ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਇਹ ਪੁਰਸਕਾਰ ਜਿੱਤਿਆ ਹੈ। ਸ਼ੂਮਾਕਰ, ਵੁਡਜ਼, ਨਡਾਲ, ਫੈਡਰਰ, ਉਸੈਨ ਬੋਲਟ, ਲੁਇਸ ਹੈਮਿਲਟਨ ਵਰਗੇ ਦਿੱਗਜਾਂ ਦੀ ਸੂਚੀ ਵਿਚ ਥਾਂ ਹਾਸਲ ਕਰ ਕੇ ਬਹੁਤ ਖ਼ੁਸ਼ ਹਾਂ। ਇਹ ਮੇਰੇ ਲਈ ਸ਼ਾਨਦਾਰ ਸਨਮਾਨ ਹੈ।

-ਲਿਓਨ ਮੈਸੀ

—-

‘ਇਹ ਮੇਰੇ ਕਰੀਅਰ ਦਾ ਸਰਬੋਤਮ ਸਨਮਾਨ ਹੈ। ਸੁਰਖੀਆਂ ਵਿਚ ਰਹਿਣ ਵਾਲੇ ਖਿਡਾਰੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਅਗਲੀ ਪੀੜ੍ਹੀ ਲਈ ਮਿਸਾਲ ਕਾਇਮ ਕਰ ਸਕਣ।

-ਸ਼ੈਲੀ ਏਨ ਫ੍ਰੇਜ਼ਰ ਪਾਈਸ

———

ਜੇਤੂਆਂ ਦੀ ਸੂਚੀ

ਸਰਬਤੋਮ ਖਿਡਾਰੀ (ਮਰਦ) : ਲਿਓਨ ਮੈਸੀ

ਸਰਬੋਤਮ ਖਿਡਾਰੀ (ਮਹਿਲਾ) : ਸ਼ੈਲੀ ਐੱਨ ਫ੍ਰੇਜ਼ਰ ਪ੍ਰਾਈਸ

ਸਰਬੋਤਮ ਟੀਮ : ਅਰਜਨਟੀਨਾ ਮਰਦ ਫੁੱਟਬਾਲ ਟੀਮ

ਸਰਬੋਤਮ ਵਾਪਸੀ : ਕ੍ਰਿਸ਼ਚੀਅਨ ਏਰਿਕਸਨ

ਸਰਬੋਤਮ ਕਾਮਯਾਬੀ : ਕਾਰਲੋਸ ਅਲਕਰਾਜ

ਸਰਬੋਤਮ ਖਿਡਾਰੀ (ਦਿਵਿਆਂਗ) : ਕੈਥਰੀਨ ਡੇਬਰਨਰ

ਸਰਬੋਤਮ ਐਕਸ਼ਨ ਖਿਡਾਰੀ : ਏਲਿਨ ਗੁ

ਸਪੋਰਟਸ ਫਾਰ ਗੁਡ ਐਵਾਰਡ : ਟੀਮ ਅਪ

———

-02 ਵਾਰ ਲਿਓਨ ਮੈਸੀ ਨੇ ਜਿੱਤਿਆ ਹੈ ਇਹ ਵੱਕਾਰੀ ਪੁਰਸਕਾਰ

-71 ਲਾਰੇਸ ਵਿਸ਼ਵ ਖੇਡ ਅਕੈਡਮੀ ਦੇ ਮੈਂਬਰ ਵੋਟ ਕਰਦੇ ਹਨ ਜੇਤੂ ਚੁਣਨ ਲਈ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments