Thursday, May 16, 2024
Google search engine
HomeSportਮੈਸੀ ਨੇ ਕੀਤੀ ਰਿਆਇਰਮੈਂਟ ਦੀ ਪੁਸ਼ਟੀ, ਫਾਈਨਲ ਮੁਕਾਬਲਾ ਹੋਵੇਗਾ ਆਖ਼ਰੀ ਮੈਚ

ਮੈਸੀ ਨੇ ਕੀਤੀ ਰਿਆਇਰਮੈਂਟ ਦੀ ਪੁਸ਼ਟੀ, ਫਾਈਨਲ ਮੁਕਾਬਲਾ ਹੋਵੇਗਾ ਆਖ਼ਰੀ ਮੈਚ

ਨਵੀਂ ਦਿੱਲੀ, ਸਪੋਰਟਸ ਡੈਸਕ : ਸੈਮੀਫਾਈਨਲ ‘ਚ ਕ੍ਰੋਏਸ਼ੀਆ ਖਿਲਾਫ ਜਿੱਤ ਦੀ ਨੀਂਹ ਰੱਖਣ ਵਾਲੇ ਅਰਜਨਟੀਨਾ ਸਟਾਰ ਖਿਡਾਰੀ ਲਿਓਨਲ ਮੈਸੀ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਅਰਜਨਟੀਨਾ ਦੇ ਕਪਤਾਨ ਮੈਸੀ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਅਰਜਨਟੀਨਾ ਲਈ ਉਸ ਦਾ ਆਖਰੀ ਮੈਚ ਹੋਵੇਗਾ।

ਮੈਸੀ ਨੇ ਅਰਜਨਟੀਨਾ ਦੇ ਮੀਡੀਆ ਆਊਟਲੈਟ ਡਿਆਰੀਓ ਡੈਪੋਰਟਿਵੋ ਓਲੇ ਨੂੰ ਕਿਹਾ, ”ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ, ਫਾਈਨਲ ‘ਚ ਆਪਣੀ ਆਖਰੀ ਗੇਮ ਖੇਡ ਕੇ ਵਿਸ਼ਵ ਕੱਪ ਦਾ ਸਫਰ ਖ਼ਤਮਕ ਰ ਰਿਹਾ ਹਾਂ।” ਅਜਨਟੀਨਾ ਦੇ ਕਪਤਾਨ ਨੇ ਅੱਗੇ ਕਿਹਾ, ‘ਅਗਲੇ ਵਿਸ਼ਵ ਕੱਪ ਲਈ ਕਈ ਸਾਲ ਹਨ ਤੇ ਮੈਨੂੰ ਨਹੀਂ ਲਗਦਾ ਕਿ ਮੈਂ ਅਜਿਹਾ ਕਰ ਸਕਾਂਗਾ ਤੇ ਇਸ ਤਰ੍ਹਾਂ ਖ਼ਤਮ ਕਰਨਾ ਸਭ ਤੋਂ ਚੰਗਾ ਹੈ।’

5ਵਾਂ ਵਿਸ਼ਵ ਕੱਪ ਖੇਡ ਰਹੇ ਹਨ ਮੈਸੀ

35 ਸਾਲਾ ਮੈਸੀ ਦਾ ਇਹ 5ਵਾਂ ਵਿਸ਼ਵ ਕੱਪ ਹੈ ਤੇ ਇਸ ਮਾਮਲੇ ‘ਚ ਉਨ੍ਹਾਂ ਨੇ ਆਪਣੇ ਹਮਵਤਨ ਡਿਏਗੋ ਮਾਰਾਡੋਨਾ ਤੇ ਜੇਵੀਅਰ ਮਾਸਚੇਰਾਨੋ ਦੇ ਚਾਰ ਵਿਸ਼ਵ ਕੱਪ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਕ੍ਰੋਏਸ਼ੀਆ ਖਿਲਾਫ ਪਹਿਲੇ ਸੈਮੀਫਾਈਨਲ ਮੈਚ ‘ਚ ਉਨ੍ਹਾਂ ਨੇ ਪੈਨਲਟੀ ਨੂੰ ਗੋਲ ‘ਚ ਬਦਲ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਵਿਸ਼ਵ ਕੱਪ ‘ਚ ਇਹ ਉਨ੍ਹਾਂ ਦਾ 5ਵਾਂ ਗੋਲ ਸੀ ਤੇ ਹੁਣ ਉਸ ਨੇ ਇਸ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ‘ਚ ਫਰਾਂਸ ਦੇ ਕਾਲੀਅਨ ਐਮਬਾਪੇ ਦੀ ਬਰਾਬਰੀ ਕਰ ਲਈ ਹੈ।

ਕੁੱਲ ਮਿਲਾ ਕੇ ਵਿਸ਼ਵ ਕੱਪ ‘ਚ ਇਹ ਉਨ੍ਹਾਂ ਦਾ 11ਵਾਂ ਗੋਲ ਸੀ ਤੇ ਇਸ ਮਾਮਲੇ ‘ਚ ਉਨ੍ਹਾਂ ਨੇ ਗੈਬਰੀਅਲ ਬੈਟਿਸਟੁਟਾ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਇਲਾਵਾ ਉਹ ਵਿਸ਼ਵ ਕੱਪ ‘ਚ 5 ਗੋਲ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਬਣ ਗਏ ਹਨ।

ਫੀਫਾ ਵਿਸ਼ਵ ਕੱਪ ‘ਚ ਅਰਜਨਟੀਨਾ ਦੀ ਟੀਮ ਛੇਵੀਂ ਵਾਰ ਫਾਈਨਲ ‘ਚ ਪਹੁੰਚੀ ਹੈ ਤੇ ਇਸ ਵਾਰ 18 ਦਸੰਬਰ ਨੂੰ ਟੀਮ ਦਾ ਸਾਹਮਣਾ ਮੋਰੱਕੋ ਤੇ ਡਿਫੈਂਡਿੰਗ ਚੈਂਪੀਅਨ ਫਰਾਂਸ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।

ਮੈਸੀ ਨੇ ਆਪਣੇ ਰਿਕਾਰਡ ਬਾਰੇ ਕਿਹਾ ਕਿ ਇਹ ਸਭ ਠੀਕ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਬਤੌਰ ਟੀਮ ਜੋ ਹਾਸਲ ਕਰਨਾ ਚਾਹੁੰਦੇ ਹਾਂ, ਉਹ ਜ਼ਆਤਾ ਜ਼ਰੂਰੀ ਹੈ। ਸੀਂ ਇੱਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ ਤੇ ਸਿਰਫ਼ ਇੱਕ ਕਦਮ ਦੂਰ ਹਾਂ। ਅਸੀਂ ਇਸ ਵਾਰ ਟਰਾਫੀ ਜਿੱਤਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਜਾ ਰਹੇ ਹਾਂ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments