Thursday, May 16, 2024
Google search engine
HomeEntertainmentਹਾਸੇ ਦਾ ਖਜ਼ਾਨਾ ਅਤੇ ਮਨੋਰੰਜਕ ਡਰਾਮਾ ਹੋਵੇਗੀ ਯੂਵਰਾਜ ਹੰਸ ਦੀ ਫਿਲਮ ਮੁੰਡਾ...

ਹਾਸੇ ਦਾ ਖਜ਼ਾਨਾ ਅਤੇ ਮਨੋਰੰਜਕ ਡਰਾਮਾ ਹੋਵੇਗੀ ਯੂਵਰਾਜ ਹੰਸ ਦੀ ਫਿਲਮ ਮੁੰਡਾ ਰੌਕਸਟਾਰ

ਪੰਜਾਬੀ ਅਦਾਕਾਰ ਯੁਵਰਾਜ ਹੰਸ ਆਪਣੀ ਆਉਣ ਵਾਲੀ ਡਰਾਮਾ ਫਿਲਮ ਮੁੰਡਾ
ਰਾਕਸਟਾਰ ਨਾਲ ਤੁਹਾਨੂੰ ਸਭ ਨੂੰ ਸੰਗੀਤ ਦੇ ਸਫ਼ਰ ਤੇ ਲੈ ਕੇ ਜਾਣ ਲਈ ਤਿਆਰ ਹਨ।
ਯੁਵਰਾਜ ਹੰਸ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਦੇ ਹੁਨਰ ਲਈ ਜਾਣੇ
ਜਾਂਦੇ ਹਨ ਪਰ ਇਸ ਵਾਰ ਉਹ ਆਪਣੇ ਆਉਣ ਵਾਲੇ ਮਿਊਜ਼ੀਕਲ ਡਰਾਮੇ ਵਿੱਚ ਦੋਵਾਂ ਦੇ
ਸੁਮੇਲ ਨੂੰ ਦਿਖਾਉਣ ਜਾ ਰਹੇ ਹਨ।ਇਹ ਫਿਲਮ ਇੰਡੀਆ ਗੋਲਡ ਫਿਲਮਜ਼ ਦੇ ਬੈਨਰ ਹੇਠ
ਸੰਜੇ ਜਾਲਾਨ ਅਤੇ ਅਭਿਸ਼ੇਕ ਜਾਲਾਨ ਦੁਆਰਾ ਪੇਸ਼ ਕੀਤੀ ਜਾ ਰਹੀ ਹੈ। ਸੰਜੇ ਜਾਲਾਨ ਅਤੇ
ਅਭਿਸ਼ੇਕ ਜਾਲਾਨ ਦੁਆਰਾ ਨਿਰਮਿਤ ਫਿਲਮ ਮੁੰਡਾ ਰਾਕਸਟਾਰ ਦਾ ਨਿਰਦੇਸ਼ਨ
ਸਤਿਆਜੀਤ ਪੁਰੀ ਕਰ ਰਹੇ ਹਨ, ਜੋ ਬਾਲੀਵੁੱਡ ਫਿਲਮਾਂ ਚ ਬਤੌਰ ਅਭਿਨੇਤਾ ਵੀ ਕੰਮ ਕਰ
ਚੁੱਕੇ ਹਨ। ਵੱਖ-ਵੱਖ ਫਿਲਮਾਂ ਵਿੱਚ ਕਈ ਭੂਮਿਕਾਵਾਂ ਨਿਭਾਉਣ ਤੋਂ ਬਾਅਦ, ਸਤਿਆਜੀਤ
ਪੁਰੀ ਹੁਣ ਇੱਕ ਨਿਰਦੇਸ਼ਕ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ।ਇਸ ਦੌਰਾਨ ਮੁਹੂਰਤ ਸ਼ੂਟ
ਕਰਦਿਆਂ ਫਿਲਮ ਮੁੰਡਾ ਰਾਕਸਟਾਰ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ। ਫਿਲਮ ਇਸ ਸਾਲ
ਸਿਨੇਮਾਘਰਾਂ ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਸੱਚਮੁੱਚ ਦਿਲਾਂ ਨੂੰ
ਛੂਹਣ ਵਾਲੀ ਹੈ।ਜ਼ਿਕਰਯੋਗ ਹੈ ਕਿ ਫਿਲਮ ਦਾ ਸੰਗੀਤ ਜੈਦੇਵ ਕੁਮਾਰ ਡਾਇਰੈਕਟ ਕਰ ਰਹੇ
ਹਨ, ਜਦਕਿ ਗੀਤਕਾਰ ਗੋਪੀ ਸਿੱਧੂ ਨੇ ਇਸ ਦੇ ਲਈ ਸੁਖਦ ਬੋਲ ਲਿਖੇ ਹਨ। ਦੱਸ ਦਈਏ
ਕਿ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗਸ ਦੇ ਪਿੱਛੇ ਸਤਿਆਜੀਤ ਪੁਰੀ ਅਤੇ
ਨਵਦੀਪ ਮੌਦਗਿਲ ਦਾ ਹੱਥ ਹੈ।ਜਿੱਥੇ ਫ਼ਿਲਮ ਵਿੱਚ ਸੰਗੀਤ ਹੁੰਦਾ ਹੈ, ਉੱਥੇ ਡਾਂਸ ਵੀ ਹੁੰਦਾ
ਹੀ ਹੈ ਅਤੇ ਜਦੋਂ ਫ਼ਿਲਮ ਵਿੱਚ ਡਾਂਸ ਦੀ ਗੱਲ ਆਉਂਦੀ ਹੈ ਤਾਂ ਉਸਦੇ ਪਿੱਛੇ ਇੱਕ
ਕੋਰੀਓਗ੍ਰਾਫਰ ਜ਼ਰੂਰ ਹੁੰਦਾ ਹੈ। ਫਿਲਮ ਮੁੰਡਾ ਰਾਕਸਟਾਰ ਚ ਰਾਕਾ ਨੇ ਕੋਰੀਓਗ੍ਰਾਫੀ ਕੀਤੀ
ਹੈ ਅਤੇ ਦੂਜੇ ਪਾਸੇ ਫੋਟੋਗ੍ਰਾਫੀ ਦੇ ਨਿਰਦੇਸ਼ਕ ਪਰਵ ਡੰਡੋਨਾ ਹਨ।ਫਿਲਮ ਦੀ ਸਟਾਰ ਕਾਸਟ
ਦੀ ਗੱਲ ਕਰੀਏ ਤਾਂ ਇਸ ਫਿਲਮ ਚ ਯੁਵਰਾਜ ਹੰਸ ਮੁੱਖ ਭੂਮਿਕਾ ਨਿਭਾਅ ਰਹੇ ਹਨ ਜਦਕਿ
ਅਦਿਤੀ ਆਰੀਆ, ਮੁਹੰਮਦ ਨਾਜ਼ਿਮ, ਸਤਿਆਜੀਤ ਪੁਰੀ, ਗੁਰਚੇਤ ਚਿੱਤਰਕਾਰ, ਪ੍ਰੀਤਮ
ਪਿਆਰੇ, ਗਾਮਾ ਸਿੱਧੂ, ਗੁੱਡੂ, ਰਾਜਵਿੰਦਰ ਸਮਰਾਲਾ, ਨਿਰਭੈ ਧਾਲੀਵਾਲ, ਰਣਵੀਰ
ਵਧਾਵਨ, ਸੈਂਡੀ। ਸ਼ਰਮਾ, ਹੈਪੀ ਬੋਕੋਲੀਆ ਅਤੇ ਗੋਪੀ ਸਿੱਧੂ ਫਿਲਮ ਚ ਅਹਿਮ ਭੂਮਿਕਾਵਾਂ
ਨਿਭਾਅ ਰਹੇ ਹਨ।ਦੂਜੇ ਪਾਸੇ ਇਸ ਫਿਲਮ ਦੇ ਐਕਸ਼ਨ ਦੇ ਪਿੱਛੇ ਮੋਸਿਸ ਫਰਨਾਂਡੀਜ਼ ਦਾ ਹੱਥ

ਹੈ ਜਦਕਿ ਕਾਸਟਿਊਮ ਡਿਜ਼ਾਈਨਰ ਜੋਤੀ ਮਦਨਾਨੀ ਸਿੰਘ ਨੇ ਪੋਸ਼ਾਕਾਂ ਦਾ ਧਿਆਨ ਰੱਖਿਆ
ਹੈ। ਇਸੇ ਤਰ੍ਹਾਂ ਫਿਲਮ ਦੇ ਆਰਟ ਡਾਇਰੈਕਟਰ ਸ਼ਸ਼ੀ ਭਾਰਦਵਾਜ ਹਨ, ਜਦਕਿ ਪੀਆਰ
ਅਤੇ ਮਾਰਕੀਟਿੰਗ ਦਾ ਕੰਮ ਉਡਾਨ ਈਵੈਂਟਸ ਐਂਡ ਐਂਟਰਟੇਨਮੈਂਟ ਨੇ ਸੰਭਾਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments