Thursday, May 16, 2024
Google search engine
HomeUncategorized7 ਕਰੋੜ 18 ਲੱਖ ਰੁਪਏ ਦਾ ਡਰਾਈ ਫਰੂਟ ਖਰੀਦ ਕੇ ਅਫ਼ਗਾਨਿਸਤਾਨ ਦੀਆਂ...

7 ਕਰੋੜ 18 ਲੱਖ ਰੁਪਏ ਦਾ ਡਰਾਈ ਫਰੂਟ ਖਰੀਦ ਕੇ ਅਫ਼ਗਾਨਿਸਤਾਨ ਦੀਆਂ ਕੰਪਨੀਆਂ ਨੂੰ ਨਹੀਂ ਕੀਤੀ ਰਕਮ ਦੀ ਅਦਾਇਗੀ

ਇਸ ਮਾਮਲੇ ਸਬੰਧੀ ਦਾਨਿਸ਼ ਇਰਫਾਨ ਆਗਾ ਨੇ ਲੁਧਿਆਣਾ ਪੁਲਿਸ ਤੱਕ ਪਹੁੰਚ ਕਰਕੇ ਭਗਤ ਪ੍ਰੀਤ ਸਿੰਘ ਦੇ ਖਿਲਾਫ਼ ਸ਼ਿਕਾਇਤ ਕੀਤੀ …

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗੁਰੂ ਹਰਿਕ੍ਰਿਸ਼ਨ ਨਗਰ ਖੰਨਾ ਲੁਧਿਆਣਾ ਦੇ ਰਹਿਣ ਵਾਲੇ ਭਗਤਪ੍ਰੀਤ ਸਿੰਘ ਦੇ ਖਿਲਾਫ਼ ਮੁਕਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਮਹਾਰਾਸ਼ਟਰ ਦੇ ਈਸਟ ਮੁੰਬਈ ਇਲਾਕੇ ਦੇ ਵਾਸੀ ਦਾਨਿਸ਼ ਇਰਫਾਨ ਆਗਾ ਦੀ ਸ਼ਿਕਾਇਤ ਤੇ ਕੀਤੀ l ਸ਼ਿਕਾਇਤ ਦਿੰਦਿਆਂ ਇਰਫਾਨ ਆਗਾ ਨੇ ਦੱਸਿਆ ਕਿ ਉਹ ਅਫ਼ਗਾਨਿਸਤਾਨ ਦੀਆਂ ਤਿੰਨ ਡਰਾਈ ਫਰੂਟ ਦੀਆਂ ਕੰਪਨੀਆਂ ਦਾ ਭਾਰਤ ਵਿੱਚ ਕੇਅਰ ਟੇਕਰ ਹੈ l

ਦਾਨਿਸ਼ ਨੇ ਪੁਲਿਸ ਨੂੰ ਦੱਸਿਆ ਕਿ ਭਗਤ ਪ੍ਰੀਤ ਸਿੰਘ ਨੇ ਕੁਝ ਸਮਾਂ ਪਹਿਲੋਂ ਉਸ ਦੇ ਜ਼ਰੀਏ ਅਫ਼ਗਾਨਿਸਤਾਨ ਦੀਆਂ ਕੰਪਨੀਆਂ ਕੋਲੋਂ 7 ਕਰੋੜ 18 ਲੱਖ ਰੁਪਏ ਦਾ ਡਰਾਈ ਫਰੂਟ ਖਰੀਦਿਆ ਸੀ l ਮਾਲ ਹਾਸਿਲ ਕਰਨ ਤੋਂ ਬਾਅਦ ਭਗਤ ਪ੍ਰੀਤ ਸਿੰਘ ਨੇ ਰਕਮ ਦੇਣ ਸਬੰਧੀ ਇੱਕ ਜਾਅਲੀ ਸਵਿਫਟ ਮੈਸੇਜ ਐਮਟੀ 103 ਬਣਾ ਕੇ ਇਹ ਕਹਿ ਦਿੱਤਾ ਕਿ ਉਸਨੇ ਰਕਮ ਦੀ ਅਦਾਇਗੀ ਕਰ ਦਿੱਤੀ ਹੈ। ਜਾਂਚ ਦੇ ਦੌਰਾਨ ਪਾਇਆ ਗਿਆ ਕਿ ਮੈਸੇਜ ਫੇਕ ਸੀl ਇਸ ਮਾਮਲੇ ਸਬੰਧੀ ਦਾਨਿਸ਼ ਇਰਫਾਨ ਆਗਾ ਨੇ ਲੁਧਿਆਣਾ ਪੁਲਿਸ ਤੱਕ ਪਹੁੰਚ ਕਰਕੇ ਭਗਤ ਪ੍ਰੀਤ ਸਿੰਘ ਦੇ ਖਿਲਾਫ਼ ਸ਼ਿਕਾਇਤ ਕੀਤੀ l ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੁੱਕਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ l

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments