Home Uncategorized Punjab Congress: ਕਾਂਗਰਸ ਦੀ ਸਮਰਾਲਾ ਰੈਲੀ ਲਈ ਨਵਜੋਤ ਸਿੱਧੂ ਨੂੰ ਨਹੀਂ ਮਿਲਿਆ‌...

Punjab Congress: ਕਾਂਗਰਸ ਦੀ ਸਮਰਾਲਾ ਰੈਲੀ ਲਈ ਨਵਜੋਤ ਸਿੱਧੂ ਨੂੰ ਨਹੀਂ ਮਿਲਿਆ‌ ਸੱਦਾ, ਬੈਨਰਾਂ ਤੇ ਹੋਰਡਿੰਗਾਂ ਤੋਂ ਵੀ ਤਸਵੀਰ ਗਾਇਬ

0
15

Punjab Congress: ਕਾਂਗਰਸ ਦੀ ਸਮਰਾਲਾ ਰੈਲੀ ਲਈ ਨਵਜੋਤ ਸਿੱਧੂ ਨੂੰ ਨਹੀਂ ਮਿਲਿਆ‌ ਸੱਦਾ, ਬੈਨਰਾਂ ਤੇ ਹੋਰਡਿੰਗਾਂ ਤੋਂ ਵੀ ਤਸਵੀਰ ਗਾਇਬ

 ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਬੋਂਦਲੀ ਵਿਖੇ ਪਹਿਲੀ ਵਰਕਰ ਕਨਵੈਨਸ਼ਨ ਕਰਵਾਈ ਜਾ ਰਹੀ ਹੈ ਜਿਸ ਨੂੰ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਾਅਰਜਨ ਖੜਗੇ ਸਮੇਤ ਹੋਰ ਲੀਡਰ ਸੰਬੋਧਨ ਕਰਨਗੇ। ਪਰ ਇਸ ਕਨਵੈਨਸ਼ਨ ਲਈ ਕਾਂਗਰਸ ਦੇ ਸਟਾਰ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੱਦਾ ਪੱਤਰ ਨਹੀਂ ਭੇਜਿਆ ਗਿਆ।

ਸਿੱਧੂ ਦੇ ਸਭ ਤੋਂ ਵੱਡੀ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ, ਇਹ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਸਿੱਧੂ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਕੋਈ ਅਧਿਕਾਰਤ ਸੱਦਾ ਨਹੀਂ ਮਿਲਿਆ ਹੈ। ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸਿੱਧੂ ਬਿਨਾਂ ਸੱਦੇ ਦੇ ਕਦੇ ਵੀ ਸੰਮੇਲਨ ਵਿੱਚ ਨਹੀਂ ਜਾਣਗੇ। ਉਹ ਮਲਿਕਾਰਜੁਨ ਖੜਗੇ ਤੋਂ ਸੱਦਾ ਮਿਲਣ ਦੀ ਉਡੀਕ ਕਰ ਰਹੇ ਹਨ, ਫਿਰ ਉਹ ਆਉਣਗੇ, ਪਰ ਜੇਕਰ ਅਜਿਹਾ ਨਹੀਂ ਹੋਇਆ ਤਾਂ ਸਿੱਧੂ ਲਾਬੀ ਕੁੱਝ ਰੌਲ਼ਾ ਪਾ ਸਕਦੀ ਹੈ।

 

 

ਨਵਜੋਤ ਸਿੱਧੂ ਦੀ ਗ਼ੈਰਰਹਾਜ਼ਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਮਰਾਲਾ ਤੋਂ ਲੁਧਿਆਣਾ ਤੱਕ ਲਗਾਏ ਗਏ ਬੈਨਰਾਂ ਅਤੇ ਹੋਰਡਿੰਗਾਂ ਤੋਂ ਨਵਜੋਤ ਸਿੱਧੂ ਗਾਇਬ ਹਨ। ਸ਼ਨੀਵਾਰ ਨੂੰ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਵਜੋਤ ਸਿੱਧੂ ਦੀ ਆਮਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਚੁੱਪੀ ਧਾਰੀ ਰੱਖੀ। ਖ਼ਬਰ ਲਿਖੇ ਜਾਣ ਤੱਕ ਨਵਜੋਤ ਸਿੱਧੂ ਨੂੰ ਕੋਈ ਵੀ ਅਧਿਕਾਰਤ ਸੱਦਾ ਪੱਤਰ ਨਹੀਂ ਮਿਲਿਆ ਸੀ।

 

NO COMMENTS

LEAVE A REPLY

Please enter your comment!
Please enter your name here