Thursday, May 16, 2024
Google search engine
HomeUncategorizedSouth Korea: ਕਿਮ ਜੋਂਗ ਨੇ ਦੱਖਣੀ ਕੋਰੀਆ ਨੂੰ ਤਬਾਹ ਕਰਨ ਦੀ ਦਿੱਤੀ...

South Korea: ਕਿਮ ਜੋਂਗ ਨੇ ਦੱਖਣੀ ਕੋਰੀਆ ਨੂੰ ਤਬਾਹ ਕਰਨ ਦੀ ਦਿੱਤੀ ਧਮਕੀ

ਉੱਤਰੀ ਕੋਰੀਆ ਦੇ ਸਰਬੋਤਮ ਨੇਤਾ ਕਿਮ ਜੋਂਗ ਉਨ ਆਪਣਾ ਹਮਲਾਵਰ ਰਵੱਈਆ ਛੱਡਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੱਖਣੀ ਕੋਰੀਆ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਕਸਾਇਆ ਤਾਂ ਉੱਤਰੀ ਕੋਰੀਆ ਆਪਣੇ ਦੁਸ਼ਮਣ ਨੂੰ ਤਬਾਹ ਕਰ ਦੇਵੇਗਾ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਕਿਮ ਦਾ ਹਮਲਾਵਰ ਬਿਆਨ ਜਾਰੀ ਕੀਤਾ ਹੈ,

ਸਿਓਲ (ਏਪੀ) : ਉੱਤਰੀ ਕੋਰੀਆ ਦੇ ਸਰਬੋਤਮ ਨੇਤਾ ਕਿਮ ਜੋਂਗ ਉਨ ਆਪਣਾ ਹਮਲਾਵਰ ਰਵੱਈਆ ਛੱਡਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੱਖਣੀ ਕੋਰੀਆ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਕਸਾਇਆ ਤਾਂ ਉੱਤਰੀ ਕੋਰੀਆ ਆਪਣੇ ਦੁਸ਼ਮਣ ਨੂੰ ਤਬਾਹ ਕਰ ਦੇਵੇਗਾ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਕਿਮ ਦਾ ਹਮਲਾਵਰ ਬਿਆਨ ਜਾਰੀ ਕੀਤਾ ਹੈ, ਜਿਸ ਨਾਲ ਖੇਤਰ ’ਚ ਤਣਾਅ ਵੱਧ ਗਿਆ ਹੈ। ਕਿਮ ਵੀਰਵਾਰ ਨੂੰ ਰੱਖਿਆ ਮੰਤਰਾਲੇ ਪਹੁੰਚੇ ਤੇ ਇਸ ਦੌਰਾਨ ਕਿਹਾ ਕਿ ਦੱਖਣੀ ਕੋਰੀਆ ਨਾਲ ਸਬੰਧਾਂ ’ਚ ਕਟੌਤੀ ਕਰਨ ਦੇ ਉਨ੍ਹਾਂ ਦੇ ਹਾਲ ਹੀ ਦੇ ਕਦਮਾਂ ਨੇ ਉਨ੍ਹਾਂ ਦੀ ਫੌਜ ਨੂੰ ਹਮਲੇ ਦੀ ਹਾਲਤ ’ਚ ਹੋਰ ਹਮਲਾਵਰ ਰੁਖ਼ ਅਪਣਾਉਣ ਦੀ ਇਜਾਜ਼ਤ ਦਿੱਤੀ ਹੈ। ਹਾਲ ਹੀ ਦੇ ਮਹੀਨਿਆਂ ’ਚ ਕੋਰੀਆਈ ਟਾਪੂ ’ਚ ਤਣਾਅ ਵਧ ਗਿਆ ਹੈ। ਕਿਮ ਨੇ ਹਥਿਆਰਾਂ ਦੇ ਪ੍ਰਦਰਸ਼ਨ ਦੇ ਨਾਲ ਹੀ ਧਮਕੀਆਂ ਵਧਾ ਦਿੱਤੀਆਂ ਹਨ। ਇਸਦੇ ਜਵਾਬ ’ਚ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਨੇ ਆਪਣਾ ਸਾਂਝਾ ਫੌਜ ਅਭਿਆਸ ਹੋਰ ਵਧਾ ਦਿੱਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments