Thursday, May 16, 2024
Google search engine
HomeHealth & Fitnessਗਠੀਏ ਦੇ ਦਰਦ ਤੋਂ ਲੈ ਕੇ ਕੈਂਸਰ ਦਾ ਵਿਕਾਸ ਰੋਕਣ ਤਕ, ਗੁਣਕਾਰੀ...

ਗਠੀਏ ਦੇ ਦਰਦ ਤੋਂ ਲੈ ਕੇ ਕੈਂਸਰ ਦਾ ਵਿਕਾਸ ਰੋਕਣ ਤਕ, ਗੁਣਕਾਰੀ ਹੈ ਬੁਰਾਂਸ਼ ਦਾ ਫੁੱਲ

ਆਯੁਰਵੇਦ ‘ਚ ਕਈ ਅਜਿਹੇ ਪੌਦਿਆਂ ਤੇ ਜੜ੍ਹੀਆਂ ਬੂਟੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਵਰਤੋਂ ਨਾਲ ਸਾਡੀ ਸਿਹਤ ਨੂੰ ਬਹੁਤ ਫਾਇਦਾ ਹੁੰਦਾ ਹੈ। ਇਨ੍ਹਾਂ ਦੀ ਸਹੀ ਵਰਤੋਂ ਕਰਨ ਨਾਲ ਸਿਹਤ ਹੀ ਨਹੀਂ ਸਗੋਂ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਬੁਰਾਂਸ਼ ਇਨ੍ਹਾਂ ‘ਚੋਂ ਇਕ ਹੈ ਜੋ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਹਾੜੀ ਖੇਤਰਾਂ ਖਾਸ ਕਰ ਕੇ ਉੱਤਰਾਖੰਡ, ਹਿਮਾਚਲ ਵਿਚ ਪਾਇਆ ਜਾਣ ਵਾਲਾ ਬੁਰਾਂਸ਼ ਦਾ ਪੌਦਾ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ। ਇਸ ਦੇ ਫੁੱਲ, ਪੱਤੀਆਂ ਅਤੇ ਪੱਤੇ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਬੁਰਾਂਸ਼ ਦੇ ਫੁੱਲਾਂ ਦਾ ਪਹਾੜਾਂ ‘ਤੇ ਜੂਸ ਬਣਾਇਆ ਜਾਂਦਾ ਹੈ, ਜੋ ਸਵਾਦ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬੁਰਾਂਸ਼ ਦੇ ਇਨ੍ਹਾਂ ਔਸ਼ਧੀ ਗੁਣਾਂ ਕਾਰਨ ਇਸ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਹੈ। ਤਾਂ ਆਓ ਅਸੀਂ ਤੁਹਾਨੂੰ ਬੁਰਾਂਸ਼ ਦੇ ਫੁੱਲ ਦੇ ਕੁਝ ਫਾਇਦਿਆਂ ਬਾਰੇ ਦੱਸਦੇ ਹਾਂ-

ਬੁਰਾਂਸ਼ ਦਾ ਫੁੱਲ ਕੁਦਰਤੀ ਤੌਰ ‘ਤੇ ਬਹੁਤ ਸਾਰੇ ਸਿਹਤਮੰਦ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਆਮ ਤੌਰ ‘ਤੇ ਲੋਕ ਇਸ ਦਾ ਸੇਵਨ ਜੂਸ ਜਾਂ ਸਕੁਐਸ਼ ਦੇ ਰੂਪ ‘ਚ ਕਰਦੇ ਹਨ। ਇਨ੍ਹਾਂ ਫੁੱਲਾਂ ਦਾ ਰਸ ਸੋਜ, ਲਿਵਰ ਦੇ ਰੋਗਾਂ, ਗਠੀਏ ਦਾ ਦਰਦ, ਬ੍ਰੌਨਕਾਈਟਸ ਵਰਗੀਆਂ ਸਮੱਸਿਆਵਾਂ ਵਿਚ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਇਹ ਫੁੱਲ ਕਈ ਤਰ੍ਹਾਂ ਦੇ ਕੈਂਸਰ ਦੇ ਵਿਕਾਸ ਨੂੰ ਰੋਕਣ ਵਿਚ ਵੀ ਕਾਰਗਰ ਹੈ। ਇੰਨਾ ਹੀ ਨਹੀਂ ਬੁਰਾਂਸ਼ ਦੇ ਫੁੱਲ ਦਾ ਰਸ ਸਰੀਰ ਵਿਚ ਇੰਸੁਲਿਨ ਦਾ ਸਹੀ ਸੰਤੁਲਨ ਬਣਾਉਂਦਾ ਹੈ ਤੇ ਸਕਿਨ ਦਿਲ ਤੇ ਜਿਗਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਵੀ ਜਾਣਿਆ ਜਾਂਦਾ ਹੈ।

ਸਦੀਆਂ ਤੋਂ ਕਈ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਵਿਚ ਬੁਰਾਂਸ਼ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਰ ਹਾਲ ਹੀ ਵਿਚ ਇਹ ਫੁੱਲ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਇਸਦੇ ਮਜ਼ਬੂਤ ​​ਐਂਟੀਵਾਇਰਲ ਗੁਣਾਂ ਕਾਰਨ ਸਾਰਸ-ਕੋਵ 2 ਲਈ ਵੈਕਸੀਨ ਬਣਾਉਣ ਵਿਚ ਵਰਤੋਂ ਕੀਤੀ ਗਈ। ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਇਸ ਹਿਮਾਲੀਅਨ ਫੁੱਲਦਾਰ ਰੁੱਖ ਵਿਚ ਐਂਟੀਵਾਇਰਲ ਗੁਣ ਹਨ, ਜਿਸਦੀ ਵਰਤੋਂ SARS-CoV 2 ਨਾਲ ਇਨਫੈਕਟਿਡ ਸੈੱਲਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ਬਾਰੇ ਅਜੇ ਵੀ ਕਈ ਸਾਰੀਆਂ ਰਿਸਰਚ ਬਾਕੀ ਹਨ।

ਘਰ ‘ਚ ਇੰਝ ਬਣਾਓ ਬੁਰਾਂਸ਼ ਦੇ ਫੁੱਲਾਂ ਦਾ ਜੂਸ

  • ਘਰ ‘ਚ ਸ਼ੂਗਰ ਫਰੀ ਬੁਰਾਂਸ਼ ਦਾ ਜੂਸ ਬਣਾਉਣ ਲਈ ਪਹਿਲਾਂ ਇਸ ਦੇ ਫੁੱਲਾਂ ਨੂੰ ਧੋ ਕੇ ਪਾਣੀ ‘ਚ ਭਿਓਂ ਦਿਓ।
  • ਹੁਣ ਇਕ ਭਾਂਡਾ ਲੈ ਕੇ ਉਸ ਵਿਚ ਪਾਣੀ ਭਰ ਕੇ ਗਰਮ ਕਰਨ ਲਈ ਰੱਖ ਦਿਓ।
  • ਫਿਰ ਇਸ ‘ਚ ਫੁੱਲ ਪਾ ਕੇ ਮੱਧਮ ਸੇਕ ‘ਤੇ ਉਦੋਂ ਤਕ ਪਕਾਓ ਜਦੋਂ ਤਕ ਪਾਣੀ ਦਾ ਰੰਗ ਗੁਲਾਬੀ ਨਾ ਹੋ ਜਾਵੇ।
  • ਇਸ ਪਾਣੀ ਨੂੰ ਉਦੋਂ ਤਕ ਪਕਾਉਂਦੇ ਰਹੋ ਜਦੋਂ ਤਕ ਇਹ ਅੱਧਾ ਨਾ ਰਹਿ ਜਾਵੇ ਤੇ ਫਿਰ ਸਹੀ ਮਾਤਰਾ ਹੋਣ ‘ਤੇ ਇਸ ਨੂੰ ਫਿਲਟਰ ਕਰ ਲਓ।
  • ਜਦੋਂ ਇਹ ਠੰਢਾ ਹੋ ਜਾਵੇ ਤਾਂ ਇਕ ਗਲਾਸ ਵਿਚ ਥੋੜ੍ਹਾ ਜਿਹਾ ਬੁਰਾਂਸ਼ ਦੇ ਫੁੱਲਾਂ ਦਾ ਰਸ ਪਾਓ ਤੇ ਇਸ ਵਿਚ ਠੰਢਾ ਪਾਣੀ ਮਿਲਾਓ।
  • ਅਖੀਰ ਵਿਚ ਇਸ ਵਿੱਚ ਚੀਨੀ, ਸ਼ਹਿਦ ਜਾਂ ਮਿੱਠਾ ਪਾਓ ਤੇ ਇਸ ਦਾ ਠੰਢਾ-ਠੰਢਾ ਆਨੰਦ ਲਓ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments