Thursday, May 16, 2024
Google search engine
Homeਪੰਜਾਬ /ਚੰਡੀਗੜ੍ਹਚਿੱਟੇ ਨੇ ਲਈ ਉੱਘੇ ਨੌਜਵਾਨ ਕਬੱਡੀ ਖਿਡਾਰੀ ਦੀ ਜਾਨ

ਚਿੱਟੇ ਨੇ ਲਈ ਉੱਘੇ ਨੌਜਵਾਨ ਕਬੱਡੀ ਖਿਡਾਰੀ ਦੀ ਜਾਨ

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ‘ਚ ਨੌਜਵਾਨ ਕਬੱਡੀ ਖਿਡਾਰੀ ਦੀ ਨਸ਼ੇ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਖੋਖਰ ਦਾ ਨੌਜਵਾਨ ਕਬੱਡੀ ਖਿਡਾਰੀ ਹਰਭਜਨ ਸਿੰਘ ਭਜਨਾ ਉਮਰ 35 ਸਾਲ ਚਿਟੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਅੱਜ ਉਸ ਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਰਭਜਨ ਸਿੰਘ ਦੇ ਦੋ ਬੱਚੇ ਵੀ ਹਨ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਮਾਰਕਿਟ ਕਮੇਟੀ ਦਾ ਮੁਲਾਜ਼ਮ ਸੀ ਤੇ ਇਸ ਸਮੇਂ ਕੋਟਕਪੂਰਾ ਵਿਖੇ ਰਹਿ ਰਿਹਾ ਸੀ। ਉਸ ਦੀ ਮੌਤ ਵੀ ਓਥੇ ਹੀ ਹੋਈ ਹੈ।

ਪਰਿਵਾਰਕ ਮੈਂਬਰ ਦੱਸਦੇ ਹਨ ਕਿ ਉਹ ਪਿੰਡ ਦੇ ਆਪਣੇ ਸਾਥੀਆਂ ਨਾਲ ਘਰੋਂ ਗਿਆ ਅਤੇ ਉਨ੍ਹਾਂ ਨੂੰ ਬਾਅਦ ਵਿਚ ਫੋਨ ਆਇਆ ਕਿ ਹਰਭਜਨ ਕੋਟਕਪੂਰਾ ਵਿਖੇ ਡਿੱਗਿਆ ਪਿਆ ਹੈ ਅਤੇ ਉਸਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡ ’ਚ ਸ਼ਰੇਆਮ ਚਿੱਟਾ ਵਿਕਦਾ ਹੈ। ਦੱਸ ਦੇਈਏ ਕਿ ਕਬੱਡੀ ਖਿਡਾਰੀ ਹਰਭਜਨ  (ਭਜਨਾ) ਕੱਚਾ ਮੁਲਾਜ਼ਮ ਸੀ। ਉਸ ਦੇ 9 ਸਾਲ ਦਾ ਬੇਟਾ ਅਤੇ 8 ਸਾਲ ਦੀ ਬੇਟੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਜਿੱਥੇ ਗਮ ’ਚ ਡੁੱਬ ਗਿਆ ਹੈ, ਉਥੇ ਹੀ ਪਿੰਡ ’ਚ ਵੀ ਸੋਗ ਦੀ ਲਹਿਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments