Thursday, May 16, 2024
Google search engine
Homeਦੇਸ਼National550 ਤੋਂ ਵੱਧ ਬੱਚਿਆਂ ਦਾ ਪਿਤਾ ਬਣਨ ਵਾਲੇ ਸ਼ੁਕ੍ਰਾਣੂਦਾਤਾ ’ਤੇ ਪਾਬੰਦੀ, ਡਚ...

550 ਤੋਂ ਵੱਧ ਬੱਚਿਆਂ ਦਾ ਪਿਤਾ ਬਣਨ ਵਾਲੇ ਸ਼ੁਕ੍ਰਾਣੂਦਾਤਾ ’ਤੇ ਪਾਬੰਦੀ, ਡਚ ਕਾਨੂੰਨ ਅਨੁਸਾਰ ਜੋਨਾਥਨ ਨੇ 25 ਤੋਂ ਵੱਧ ਬੱਚਿਆਂ ਦੇ ਪਿਤਾ ਦੇ ਨਿਯਮ ਨੂੰ ਤੋੜਿਆ

ਦਿ ਹੇਗ (ਏਪੀ) : ਨੀਦਰਲੈਂਡ ਦੇ ਹੇਗ ਜ਼ਿਲ੍ਹਾ ਅਦਾਲਤ ਨੇ ਘੱਟ ਤੋਂ ਘੱਟ 550 ਬੱਚਿਆਂ ਦੇ ਪਿਤਾ ਬਣਨ ਵਾਲੇ ਸ਼ੁਕ੍ਰਾਣੂਦਾਤਾ ’ਤੇ ਪਾਬੰਦੀ ਲਗਾ ਦਿੱਤੀ ਹੈ। ਸ਼ੁਕ੍ਰਾਣੂਦਾਤਾ ਜੋਨਾਥਨ ਐੱਮ ’ਤੇ ਗਰਭ ਧਾਰਨ ਕਰਨ ’ਚ ਮਦਦ ਲਈ ਸੰਭਾਵੀ ਮਾਤਾ ਪਿਤਾ ਨੂੰ ਗੁੰਮਰਾਹ ਕਰਨ ਤੇ ਬੱਚਿਆਂ ਨੂੰ ਮਨੋਵਿਗਿਆਨਕ ਤੌਰ ’ਤੇ ਖਤਰੇ ’ਚ ਪਾਉਣ ਦਾ ਦੋਸ਼ ਲਾਇਆ ਗਿਆ ਹੈ। ਡੋਨੋਰਕਿੰਡ ਫਾਊਂਡੇਸ਼ਨ ਤੇ ਇਕ ਡਚ ਮਹਿਲਾ ਨੇ ਜੋਨਾਥਨ ਨੂੰ ਹੋਰ ਵੱਧ ਸ਼ੁਕ੍ਰਾਣੂ ਦਾਨ ਕਰਨ ਤੋਂ ਰੋਕਣ ਲਈ ਅਦਾਲਤ ’ਚ ਪਟੀਸ਼ਨ ਦਰਜ ਕੀਤੀ ਸੀ। ਫਾਊਂਡੇਸ਼ਨ ਵੱਲੋਂ ਈਵਾ ਦੇ ਰੂਪ ’ਚ ਪਛਾਣੀ ਜਾਣ ਵਾਲੀ ਮਾਂ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਦਾਲਤ ’ਚ ਈਵਾ ਨਾਂ ਦੀ ਇਕ ਡਚ ਮਹਿਲਾ ਜਿਸਨੇ 2018 ’ਚ ਨੌਜਵਾਨ ਦੇ ਸ਼ੁਕ੍ਰਾਣੂ ਨਾਲ ਗਰਭ ਧਾਰਨ ਕਰਨ ਤੋਂ ਬਾਅਦ ਇਕ ਬੱਚੇ ਨੂੰ ਜਨਮ ਦਿੱਤਾ, ਉਸਨੇ ਅਦਾਲਤ ’ਚ ਕਿਹਾ ਕਿ ਇਸਦਾ ਉਸਦੇ ਬੱਚੇ ’ਤੇ ਕੀ ਅਸਰ ਪਵੇਗਾ, ਇਹ ਸੋਚ ਕੇ ਉਹ ਖੁਦ ਬਿਮਾਰ ਮਹਿਸੂਸ ਕਰ ਰਹੀ ਸੀ।

ਮਹਿਲਾ ਨੇ ਕਿਹਾ ਕਿ ਜੇ ਉਸ ਨੂੰ ਇਹ ਸਭ ਪਤਾ ਹੁੰਦਾ ਤਾਂ ਉਹ ਪਹਿਲਾਂ ਹੀ 500 ਤੋਂ ਵੱਧ ਬੱਚਿਆਂ ਦੇ ਪਿਤਾ ਬਣ ਚੁੱਕਾ ਹੈ ਤਾਂ ਉਸ ਨੂੰ ਬਿਲਕੁਲ ਨਾ ਚੁਣਦੀ। ਫਾਊਂਡੇਸ਼ਨ ਦੇ ਵਕੀਲ ਮਾਰਕ ਡੇ ਹੇਕ ਨੇ ਕਿਹਾ ਕਿ ਜੋਨਾਥਨ ਨੇ 25 ਤੋਂ ਵੱਧ ਬੱਚਿਆਂ ਦੇ ਪਿਤਾ ਬਣਨ ਦਾ ਨਿਯਮ ਤੋੜਿਆ ਹੈ। ਅਦਾਲਤ ਨੇ ਡਚ ਦਿਸ਼ਾ-ਨਿਰਦੇਸ਼ਾਂ ਨੂੰ ਨੋਟਿਸ ’ਚ ਲਿਆ, ਜਿਸ ਅਨੁਸਾਰ, ਸ਼ੁਕ੍ਰਾਣੂਦਾਤਾਵਾਂ ਨੂੰ 12 ਤੋਂ ਵੱਧ ਮਹਿਲਾਵਾਂ ਨੂੰ ਦਾਨ ਨਹੀਂ ਕਰਨਾ ਚਾਹੀਦਾ ਜਾਂ 25 ਤੋਂ ਵੱਧ ਬੱਚਿਆਂ ਦਾ ਪਿਤਾ ਨਹੀਂ ਹੋਣਾ ਚਾਹੀਦਾ। ਇਹ ਬੱਚਿਆਂ ਦੇ ਮਨੋਵਿਗਿਆਨਕ ਸਮੱਸਿਆਵਾਂ ਦੇ ਮਾਮਲਿਆਂ ਨੂੰ ਰੋਕਣ ਦੇ ਲਈ ਹੈ, ਜੋ ਇਹ ਜਾਣ ਕੇ ਪਰੇਸ਼ਾਨ ਹੋ ਸਕਦੇ ਹਨ ਕਿ ਉਨ੍ਹਾਂ ਦੇ ਸੈਂਕੜੇ ਭਰਾ-ਭੈਣ ਹਨ।

ਅਦਾਲਤ ਨੇ ਆਪਣੇ ਲਿਖਤੀ ਫੈਸਲੇ ’ਚ ਕਿਹਾ ਕਿ ਡਚ ਨਿੱਜਤਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਡੋਨਰ ਦੀ ਪਛਾਣ ਜੋਨਾਥਨ ਐੱਮ ਦੇ ਰੂਪ ’ਚ ਹੋਈ ਹੈ, ਉਸਨੇ ਕਈ ਡਚ ਫਰਟੀਲਿਟੀ ਕਲੀਨਿਕਾਂ ਤੇ ਡੈੱਨਮਾਰਕ ਦੇ ਇਕ ਕਲੀਨਿਕ ਦੇ ਨਾਲ ਨਾਲ ਵਿਗਿਆਪਨਾਂ ਤੇ ਆਨਲਾਈਨ ਮਾਧਿਅਮ ਰਾਹੀਂ ਕਈ ਹੋਰਨਾਂ ਲੋਕਾਂ ਨੂੰ ਸ਼ੁਕ੍ਰਾਣੂ ਮੁਹੱਈਆ ਕਰਵਾਏ ਹਨ। 41 ਸਾਲਾ ਜੋਨਾਥਨ ਐੱਮ ਨੇ ਘੱਟ ਤੋਂ ਘੱਟ 13 ਕਲੀਨਿਕਾਂ ’ਚ ਆਪਣੇ ਸ਼ੁਕ੍ਰਾਣੂ ਦਾਨ ਕੀਤੇ, ਜਿਨ੍ਹਾਂ ’ਚ 11 ਨੀਦਰਲੈਂਡ ’ਚ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments