Thursday, May 16, 2024
Google search engine
HomeBusinessAdani Group ਦੇ ਸ਼ੇਅਰ, 5 ਫੀਸਦੀ ਤੱਕ ਖਿਸਕਿਆ ਸਟਾਕ

Adani Group ਦੇ ਸ਼ੇਅਰ, 5 ਫੀਸਦੀ ਤੱਕ ਖਿਸਕਿਆ ਸਟਾਕ

ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਇਹ ਵਿਕਰੀ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਅਡਾਨੀ ਗਰੁੱਪ ਨੇ ਹਿੱਸੇਦਾਰੀ ਦੀ ਵਿਕਰੀ ਰਾਹੀਂ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIBs) ਤੋਂ 21,000 ਕਰੋੜ ਰੁਪਏ ਜੁਟਾਉਣ ਦਾ ਐਲਾਨ ਕੀਤਾ ਹੈ।

ਅੱਜ ਅਡਾਨੀ ਸਮੂਹ ਦੇ ਲਗਪਗ ਸਾਰੇ ਸ਼ੇਅਰ 5 ਫੀਸਦੀ ਤੱਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸਵੇਰੇ 11 ਵਜੇ ਤੱਕ ਅਡਾਨੀ ਟੋਟਲ ਗੈਸ ‘ਚ ਸਭ ਤੋਂ ਜ਼ਿਆਦਾ 4.86 ਫੀਸਦੀ ਅਤੇ ਅਡਾਨੀ ਟਰਾਂਸਮਿਸ਼ਨ 4.50 ਫੀਸਦੀ ਹੇਠਾਂ ਆ ਗਿਆ।

ਇਸ ਤੋਂ ਇਲਾਵਾ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ 3.23 ਫੀਸਦੀ, ਅਡਾਨੀ ਪਾਵਰ 2.80 ਫੀਸਦੀ, ਅਡਾਨੀ ਗ੍ਰੀਨ 2.20 ਫੀਸਦੀ, ਐਨਡੀਟੀਵੀ 1.41 ਫੀਸਦੀ, ਅਡਾਨੀ ਵਿਲਮਾਰ 1.02 ਫੀਸਦੀ, ਅਡਾਨੀ ਪੋਰਟ 0.94 ਫੀਸਦੀ ਅਤੇ ਅੰਬੂਜਾ ਸੀਮੈਂਟ 0.74 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਹੇ ਸਨ।

ਅਡਾਨੀ ਸਮੂਹ ਦੀ ਤਰਫੋਂ ਸ਼ਨੀਵਾਰ ਨੂੰ ਕਿਹਾ ਗਿਆ ਹੈ ਕਿ ਉਹ ਹਿੱਸੇਦਾਰੀ ਵੇਚ ਕੇ 21,000 ਕਰੋੜ ਰੁਪਏ (2.5 ਅਰਬ ਡਾਲਰ) ਦੀ ਰਕਮ ਜੁਟਾਏਗਾ। ਇਸ ਵਿੱਚੋਂ 12,500 ਕਰੋੜ ਰੁਪਏ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਵੱਲੋਂ ਇਕੱਠੇ ਕੀਤੇ ਜਾਣਗੇ, ਜਦਕਿ 8,500 ਕਰੋੜ ਰੁਪਏ ਅਡਾਨੀ ਟਰਾਂਸਮਿਸ਼ਨ ਵੱਲੋਂ ਜੁਟਾਏ ਜਾਣਗੇ।

ਇਹ ਪਹਿਲੀ ਵਾਰ ਹੈ ਜਦੋਂ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਹੈ, ਜਦੋਂ ਅਡਾਨੀ ਗਰੁੱਪ ਆਪਣੇ ਪ੍ਰੋਜੈਕਟਾਂ ਲਈ ਫੰਡ ਇਕੱਠਾ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਜਨਵਰੀ ਦੇ ਅਖੀਰ ‘ਚ ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡੇਨਬਰਗ ਨੇ ਅਡਾਨੀ ਗਰੁੱਪ ‘ਤੇ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਗਰੁੱਪ ਦੇ ਖਾਤਿਆਂ ‘ਚ ਹੇਰਾਫੇਰੀ ਕੀਤੀ ਗਈ ਹੈ ਅਤੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਉੱਚਾ ਰੱਖਿਆ ਗਿਆ ਹੈ। ਅਡਾਨੀ ਗਰੁੱਪ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਮਨਘੜਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਦੋਸ਼ ਗਰੁੱਪ ਦੀ ਛਵੀ ਨੂੰ ਖਰਾਬ ਕਰਨ ਲਈ ਲਾਏ ਗਏ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments