Thursday, May 16, 2024
Google search engine
Homeਪੰਜਾਬ /ਚੰਡੀਗੜ੍ਹBSF ਵਲੋਂ ਸਰਹੱਦ ਨੇੜੇ ਡਰੋਨ ਵਲੋਂ ਸੁੱਟੀ ਗਈ ਹੈਰੋਇਨ ਦੀ ਖੇਪ ਬਰਾਮਦ

BSF ਵਲੋਂ ਸਰਹੱਦ ਨੇੜੇ ਡਰੋਨ ਵਲੋਂ ਸੁੱਟੀ ਗਈ ਹੈਰੋਇਨ ਦੀ ਖੇਪ ਬਰਾਮਦ

ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਥਾਣਾ ਲੋਪੋਕੇ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ’ਤੇ ਸਥਿਤ ਬੀ.ਓ.ਪੀ ਰਾਮਕੋਟ ’ਤੇ ਰਾਤ 12:45 ਵਜੇ BSF ਦੀ 22 ਬਟਾਲੀਅਨ ਦੇ ਜਵਾਨਾਂ ਨੂੰ ਕਿਸੇ ਉੱਡਣ ਵਾਲੀ ਵਸਤੂ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਵਲੋਂ ਲਈ ਗਈ ਤਲਾਸ਼ੀ ਦੌਰਾਨ ਪੀਲੇ ਰੰਗ ਦੇ ਟੇਪ ’ਚ ਲਪੇਟਿਆ 1 ਵੱਡਾ ਪੈਕੇਟ ਬਰਾਮਦ ਹੋਇਆ, ਜਿਸ ਵਿਚ ਹੈਰੋਇਨ ਹੋਣ ਦਾ ਸ਼ੱਕ ਹੋਇਆ ਅਤੇ  ਉਸੇ ਇਲਾਕੇ ਵਿਚ 01:20 ਵਜੇ ਦੇ ਕਰੀਬ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਫਿਰ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਜਦੋਂ ਮੁੜ ਜਵਾਨਾਂ ਨੇ ਤਲਾਸ਼ੀ ਲਈ ਤਾਂ 1 ਹੋਰ ਵੱਡਾ ਪੈਕੇਟ ਹੈਰੋਇਨ ਦਾ ਸ਼ੱਕੀ ਪਾਇਆ ਗਿਆ। ਇਸ ਘਟਨਾ ਦੌਰਾਨ BSF ਦੇ ਜਵਾਨਾਂ ਨੇ ਉੱਡਣ ਵਾਲੀ ਵਸਤੂ ’ਤੇ 04 ਰਾਊਂਡ ਫਾਇਰ ਵੀ ਕੀਤੇ। ਇਸ ਮੌਕੇ ਬਰਾਮਦ ਹੋਏ ਦੋਵੇਂ ਵੱਡੇ ਪੈਕਟਾਂ ਦਾ ਕੁੱਲ ਵਜ਼ਨ ਕਰੀਬ 15 ਕਿੱਲੋ ਹੈ, ਜਿਸ ਵਿਚ ਨਸ਼ੀਲੇ ਪਦਾਰਥ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments