Home Sport IPL ‘ਚ ਨਵੇਂ ਸਿਖਰ ‘ਤੇ ਪਹੁੰਚੇ ਧਵਨ, ਬਣੇ ਇਹ ਕਾਰਨਾਮਾ ਕਰਨ ਵਾਲੇ...

IPL ‘ਚ ਨਵੇਂ ਸਿਖਰ ‘ਤੇ ਪਹੁੰਚੇ ਧਵਨ, ਬਣੇ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਬੱਲੇਬਾਜ਼, ਰੋਹਿਤ-ਕੋਹਲੀ ਨੂੰ ਛੱਡਿਆ ਪਿੱਛੇ

0

ਸ਼ਿਖਰ ਧਵਨ ਆਈਪੀਐਲ ਵਿੱਚ 750 ਚੌਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇੰਡੀਅਨ ਪ੍ਰੀਮੀਅਰ ਲੀਗ 2023 ਦੇ 66ਵੇਂ ਮੈਚ ਵਿੱਚ, ਰਾਜਸਥਾਨ ਰਾਇਲਜ਼ ਨੇ ਸ਼ਿਖਰ ਧਵਨ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ। ਪੰਜਾਬ ਕਿੰਗਜ਼ ਨੇ ਇਸ ਮੈਚ ਵਿੱਚ ਹਾਰ ਦੇ ਨਾਲ ਆਪਣਾ ਟੂਰਨਾਮੈਂਟ ਦਾ ਸਫ਼ਰ ਖ਼ਤਮ ਕਰ ਦਿੱਤਾ, ਜਦਕਿ ਰਾਜਸਥਾਨ ਰਾਇਲਜ਼ ਨੇ ਜਿੱਤ ਦਰਜ ਕਰਕੇ 14 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਰਿਹਾ।

ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਮੈਚ ਵਿੱਚ ਇੱਕ ਵੱਡਾ ਰਿਕਾਰਡ ਬਣਾਇਆ। ਆਈਪੀਐਲ ਵਿੱਚ ਇਹ ਕਾਰਨਾਮਾ ਕਰਨ ਵਾਲੇ ਧਵਨ ਪਹਿਲੇ ਬੱਲੇਬਾਜ਼ ਬਣ ਗਏ ਹਨ। ਆਓ ਜਾਣਦੇ ਹਾਂ ਸ਼ਿਖਰ ਧਵਨ ਦੀ ਇਸ ਖਾਸ ਉਪਲਬਧੀ ਬਾਰੇ

ਅਸਲ ‘ਚ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ IPL ਇਤਿਹਾਸ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹਨ। ਉਸ ਨੇ 6,616 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਸ ਦੇ ਬੱਲੇ ਤੋਂ ਕੁੱਲ 750 ਚੌਕੇ ਨਿਕਲੇ ਹਨ।ਦੂਜੇ ਨੰਬਰ ‘ਤੇ ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਹਨ, ਜਿਨ੍ਹਾਂ ਨੇ 639 ਚੌਕੇ ਲਗਾਏ ਹਨ। ਤੀਜੇ ਸਥਾਨ ‘ਤੇ RCB ਸਟਾਰ ਵਿਰਾਟ ਕੋਹਲੀ ਹੈ, ਜਿਸ ਦੇ 630 ਚੌਕੇ ਹਨ।

ਆਈਪੀਐਲ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਬੱਲੇਬਾਜ਼

1. ਸ਼ਿਖਰ ਧਵਨ – 750 ਚੌਕੇ

2. ਡੇਵਿਡ ਵਾਰਨਰ – 639 ਚੌਕੇ

3. ਵਿਰਾਟ ਕੋਹਲੀ – 630 ਚੌਕੇ

4. ਰੋਹਿਤ ਸ਼ਰਮਾ – 544 ਚੌਕੇ

ਆਈਪੀਐਲ 2023 ਵਿੱਚ ਧਵਨ ਦਾ ਪ੍ਰਦਰਸ਼ਨ

ਦੱਸ ਦੇਈਏ ਕਿ ਸ਼ਿਖਰ ਧਵਨ ਨੇ ਆਈਪੀਐਲ 2023 ਵਿੱਚ ਕੁੱਲ 11 ਮੈਚ ਖੇਡਦੇ ਹੋਏ 373 ਦੌੜਾਂ ਬਣਾਈਆਂ, ਜਿਸ ਵਿੱਚ 3 ਅਰਧ ਸੈਂਕੜੇ ਸ਼ਾਮਲ ਹਨ। ਉਸਨੇ ਇਸ ਸੀਜ਼ਨ ਵਿੱਚ ਕੁੱਲ 49 ਚੌਕੇ ਅਤੇ 12 ਛੱਕੇ ਲਗਾਏ ਅਤੇ ਦੋ ਵਾਰ ਨਾਟ ਆਊਟ ਰਹੇ। ਉਸ ਦਾ ਉੱਚ ਸਕੋਰ 3 ਅਰਧ ਸੈਂਕੜੇ ਦੇ ਨਾਲ 99 ਦੌੜਾਂ ਰਿਹਾ ਹੈ।

 

NO COMMENTS

LEAVE A REPLY

Please enter your comment!
Please enter your name here

Exit mobile version